ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਸੀ NRI, ਤਲਾਸ਼ੀ ਦੌਰਾਨ ਬੈਗ ’ਚੋਂ ਮਿਲੇ ਜ਼ਿੰਦਾ ਕਾਰਤੂਸ

Friday, Dec 02, 2022 - 10:05 PM (IST)

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਸੀ NRI, ਤਲਾਸ਼ੀ ਦੌਰਾਨ ਬੈਗ ’ਚੋਂ ਮਿਲੇ ਜ਼ਿੰਦਾ ਕਾਰਤੂਸ

ਗੁਰਦਾਸਪੁਰ (ਅਵਤਾਰ ਸਿੰਘ) : ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਉਸ ਵੇਲੇ ਸ਼ਸ਼ੋਪੰਜ ਵਿੱਚ ਪੈ ਗਏ, ਜਦੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਇਕ ਐੱਨਆਰਆਈ ਕੋਲੋਂ ਤਲਾਸ਼ੀ ਦੌਰਾਨ 32 ਬੋਰ ਦੇ 4 ਜ਼ਿੰਦਾ ਕਾਰਤੂਸ ਅਤੇ ਇਕ ਖੋਲ ਬਰਾਮਦ ਹੋਇਆ। ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਅਨੁਸਾਰ ਕਰਤਾਰਪੁਰ ਕੋਰੀਡੋਰ ਦੀ ਆਈਪੀਸੀ ਵਿੱਚ ਮੌਜੂਦ ਬੀਐੱਸਐੱਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਇਹ ਕਾਰਤੂਸ ਹਰਪਾਲ ਸਿੰਘ ਐੱਨਆਰਆਈ ਕੋਲੋਂ ਬਰਾਮਦ ਹੋਏ। ਇਹ ਐੱਨਆਰਆਈ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਟਰ ਕਲਾਂ ਨਾਲ ਸਬੰਧਿਤ ਹੈ। ਫਿਲਹਾਲ ਇਹ ਕੈਨੈਡਾ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ : ‘ਚਮਚਾਗਿਰੀਪੱਥ ਤੋਂ ਫਰਜ਼ ਦੇ ਰਸਤੇ ਵੱਲ ਜਾ ਰਿਹਾਂ’, ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਬੋਲੇ ਜੈਵੀਰ ਸ਼ੇਰਗਿੱਲ

ਬੀਐੱਸਐੱਫ ਅਧਿਕਾਰੀਆਂ ਵੱਲੋਂ ਇਸ ਨੂੰ ਇਸ ਦੇ ਕਾਗਜ਼ਾਤ ਸਮੇਤ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਥੇ ਇਸ ਦੀ ਜਾਂਚ ਤੋਂ ਬਾਅਦ ਇਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਕਿਉਂਕਿ ਪੁੱਛਗਿੱਛ ਦੌਰਾਨ ਇਸ ਨੇ ਦੱਸਿਆ ਸੀ ਕਿ ਇਹ ਕਾਰਤੂਸ ਉਸ ਦੇ ਬੈਗ ਵਿੱਚ ਗਲਤੀ ਨਾਲ ਆ ਗਏ ਸਨ। ਦੂਜੇ ਪਾਸੇ ਜਦੋਂ ਇਸ ਬਾਰੇ ਐੱਸਐੱਚਓ ਡੇਰਾ ਬਾਬਾ ਨਾਨਕ ਦਿਲਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਤਨੀ ਕੈਂਸਰ ਦੀ ਮਰੀਜ਼ ਸੀ ਅਤੇ ਉਸ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਕਾਰਨ ‌ਉਸ ਨੇ ਵ੍ਹੀਲਚੇਅਰ 'ਤੇ ਦਰਸ਼ਨ ਕਰਨ ਲਈ ਜਾਣਾ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ AGTF ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

ਵੈਰੀਫਿਕੇਸ਼ਨ ਤੋਂ ਬਾਅਦ ਦੋਹਾਂ ਪਤੀ-ਪਤਨੀ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਦਰਸ਼ਨ ਕਰਕੇ ਵਾਪਸ ਆਉਣ ਤੋਂ ਬਾਅਦ ਵੀ ਪੁਲਸ ਵੱਲੋਂ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਗਈ ਸੀ, ਜਿਸ ਵਿੱਚ ਇਹੋ ਤੱਥ ਸਾਹਮਣੇ ਆਇਆ ਕਿ ਇਹ ਕਾਰਤੂਸ ਵਿਅਕਤੀ ਦੇ ਲਾਇਸੈਂਸੀ ਹਥਿਆਰ ਦੇ ਹੀ ਹਨ, ਜੋ ਗਲਤੀ ਨਾਲ ਉਨ੍ਹਾਂ ਦੇ ਸਾਮਾਨ ਵਿੱਚ ਆ ਗਏ ਸਨ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਦਾਤ ਦਿਖਾ ਕੇ ਲੁੱਟੀ ਬਾਈਕ, ਦਿਨ-ਦਿਹਾੜੇ ਹੋਈ ਵਾਰਦਾਤ CCTV 'ਚ ਕੈਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News