ਕਾਰਾਂ ਦੇ ਸ਼ੀਸ਼ੇ ਤੋੜ ਕੇ ਖਰੂਦ ਮਚਾਉਣ ਵਾਲਿਆਂ ਨੂੰ ਪੁਲਸ ਨੇ ਇੰਝ ਕੀਤਾ ਕਾਬੂ

Saturday, Jul 18, 2020 - 10:45 AM (IST)

ਕਾਰਾਂ ਦੇ ਸ਼ੀਸ਼ੇ ਤੋੜ ਕੇ ਖਰੂਦ ਮਚਾਉਣ ਵਾਲਿਆਂ ਨੂੰ ਪੁਲਸ ਨੇ ਇੰਝ ਕੀਤਾ ਕਾਬੂ

ਜਲੰਧਰ (ਕਮਲੇਸ਼)— ਪ੍ਰੀਤ ਨਗਰ 'ਚ 13 ਗੱਡੀਆਂ ਦੇ ਸ਼ੀਸ਼ੇ ਤੋੜਣ ਵਾਲੇ 3 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਲੋਕਾਂ ਦੇ ਦਿਲਾਂ 'ਚ ਦਹਿਸ਼ਤ ਮਚਾਈ ਸੀ।

PunjabKesari

ਮੁਲਜ਼ਮਾਂ ਦੀ ਪਛਾਣ ਅਵਤਾਰ ਨਗਰ ਦੇ ਰਹਿਣ ਵਾਲੇ ਵਿਸ਼ਾਲ ਘਈ ਉਰਫ ਕਾਕਾ, ਗੁਰੂ ਨਾਨਕਪੁਰਾ ਈਸਟ ਦੇ ਰਹਿਣ ਵਾਲੇ ਲੱਕੀ, ਗੁਰੂ ਨਾਨਕ ਪੁਰੇ ਦੇ ਰਹਿਣ ਵਾਲੇ ਵਿਨੇ ਕੁਮਾਰ ਉਰਫ ਮੰਨੂ ਵਜੋਂ ਹੋਈ ਹੈ। ਥਾਣਾ ਬਾਰਾਦਰੀ ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਮੁਲਜ਼ਮ ਆਪਣੇ ਦੋਸਤ ਵਿਸ਼ਾਲ ਘਈ ਉਰਫ ਕਾਕਾ ਦਾ ਬਰਥਡਅੇ ਮਨਾ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ । ਸ਼ਨੀਵਾਰ ਨੂੰ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਉੱਤੇ ਲਿਆ ਜਾਵੇਗਾ ।


author

shivani attri

Content Editor

Related News