ਜਲੰਧਰ: ਕਬਾੜ ਦੀ ਹਾਲਤ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ, 85 ਫ਼ੀਸਦੀ ਸੜੀ ਲਾਸ਼ ਬਰਾਮਦ

Wednesday, Dec 28, 2022 - 04:36 PM (IST)

ਜਲੰਧਰ: ਕਬਾੜ ਦੀ ਹਾਲਤ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ, 85 ਫ਼ੀਸਦੀ ਸੜੀ ਲਾਸ਼ ਬਰਾਮਦ

ਜਲੰਧਰ (ਮਹੇਸ਼)- ਥਾਣਾ ਡਿਵੀਜ਼ਨ ਨੰਬਰ 2 ਅਧੀਨ ਪੈਂਦੇ ਦੀਨ ਦਿਆਲ ਉਪਾਧਿਆਏ ਨਗਰ ਵਿਚ ਸੇਵਾ ਸਦਨ ਦੀ ਕੰਧ ਦੇ ਸਾਹਮਣੇ ਖੜ੍ਹੀ ਇਕ ਕਬਾੜ ਦੀ ਹਾਲਤ ਵਾਲੀ ਕਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਪਤਾ ਲੱਗਾ ਹੈ ਕਿ ਕਾਰ ’ਚੋਂ ਮਾਮਲੇ ਦੀ ਜਾਂਚ ਕਰ ਰਹੀ ਥਾਣਾ-2 ਦੀ ਪੁਲਸ ਨੇ 85 ਫ਼ੀਸਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਹੈ, ਜਿਸ ਬਾਰੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਲਾਸ਼ ਔਰਤ ਦੀ ਹੈ ਜਾਂ ਮਰਦ ਦੀ। ਥਾਣਾ ਸਦਰ-2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੜੀ ਹੋਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਸੜੀ ਹੋਈ ਕਾਰ ਮਾਰਕਾ ਮਾਈਕ੍ਰਾ ਐਕਸ ਐੱਲ ਪੀ. ਬੀ. 08 ਬੀ. ਆਰ. 9073 ਗੁਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮੁਹੱਲਾ ਨੀਲਾ ਮਹਿਲ ਦੀ ਹੈ। ਉਸ ਨੇ ਇਹ ਕਾਰ ਕਰੀਬ 6 ਮਹੀਨੇ ਪਹਿਲਾਂ ਖਸਤਾ ਹਾਲਤ ’ਚ ਸਤ ਨਗਰ ਸਥਿਤ ਸੇਵਾ ਸਦਨ ਨੇੜੇ ਖੜ੍ਹੀ ਕੀਤੀ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਇਲਾਕੇ ’ਚ ਪੁੱਛਗਿੱਛ ਕਰਨ ’ਤੇ ਇਹ ਵੀ ਪਤਾ ਲੱਗਾ ਹੈ ਕਿ ਇਕ 50 ਤੋਂ 60 ਸਾਲ ਦੀ ਔਰਤ ਅਕਸਰ ਹੀ ਸੇਵਾ ਸਦਨ ’ਚ ਲਾਵਾਰਿਸ ਹਾਲਤ 'ਚ ਘੁੰਮਦੀ ਰਹਿੰਦੀ ਸੀ। ਪੁਲਸ ਨੂੰ ਸ਼ੱਕ ਹੈ ਕਿ ਸੜੀ ਹੋਈ ਲਾਸ਼ ਉਸ ਔਰਤ ਦੀ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਕੈਨੇਡਾ ਵਿਖੇ ਸੁਲਤਾਨਪੁਰ ਲੋਧੀ ਦੇ 25 ਸਾਲਾ ਨੌਜਵਾਨ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਕਤ ਔਰਤ ਕਾਰ ’ਚ ਬਾਹਰੋਂ ਅੱਗ ਲੈ ਕੇ ਗਈ ਹੋਵੇ ਜਾਂ ਉਹ ਕਾਰ ’ਚ ਕਿਸੇ ਕੱਪੜੇ ਨੂੰ ਅੱਗ ਲਾ ਕੇ ਲੈ ਕੇ ਗਈ ਹੋਵੇ, ਜਿਸ ਦੇ ਭਿਆਨਕ ਫੈਲਣ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਈ ਹੋਵੇ। ਸਟੇਸ਼ਨ ਹਾਊਸ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੜੀ ਹੋਈ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਗਿਆ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਸੜੀ ਹੋਈ ਲਾਸ਼ ਔਰਤ ਦੀ ਹੈ ਜਾਂ ਮਰਦ ਦੀ, ਇਸ ਦਾ ਅਜੇ ਤੱਕ ਪੂਰਾ ਖ਼ੁਲਾਸਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਸੜੀ ਹੋਈ ਕਾਰ ਨੂੰ ਵੀ ਪੁਲਸ ਨੇ ਕਬਜ਼ੇ ’ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਅਲਵਿਦਾ 2022: ਦੇਸ਼-ਵਿਦੇਸ਼ ’ਚ ਮਸ਼ਹੂਰ ਹੋਇਆ ਜਲੰਧਰ ਦਾ 'ਲਤੀਫ਼ਪੁਰਾ', ਕਈਆਂ ਨੇ ਵੰਡਾਇਆ ਬੇਘਰ ਲੋਕਾਂ ਨਾਲ ਦੁੱਖ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News