ਕਾਰ ਅਤੇ ਟੈਂਕਰ ਦੀ ਜ਼ਬਰਦਸਤ ਟੱਕਰ, 3 ਦੀ ਮੌਤ (ਤਸਵੀਰਾਂ)
Wednesday, Feb 13, 2019 - 05:22 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ) - ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ 'ਤੇ ਪੈਂਦੇ ਪਿੰਡ ਭਲਾਈ ਆਨਾ ਵਿਖੇ ਕਾਰ ਅਤੇ ਤੇਲ ਨਾਲ ਭਰੇ ਟੈਂਕਰ ਦੀ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਪਹਿਰ ਦੇ ਸਮੇਂ ਵਾਪਰਿਆ ਇਹ ਹਾਦਸੇ ਇਨ੍ਹਾਂ ਭਿਆਨਕ ਸੀ ਕਿ 2 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਿ ਇਕ ਵਿਅਕਤੀ ਦੀ ਮੌਤ ਹਸਪਤਾਲ ਜਾਂਦੇ ਸਮੇਂ ਰਾਸਤੇ 'ਚ ਹੋਈ।
ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਤੇਲ ਵਾਲਾ ਟੈਂਕਰ (ਪੀ.ਬੀ.05ਵੀ 9841), ਜੋ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ, ਜੋ ਪਿੰਡ ਭਲਾਈਆਣਾ ਤੋਂ ਅੱਗੇ ਸੂਏ ਨੇੜੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਲੇ ਰੰਗ ਦੀ ਕਾਰ (ਡੀ. ਐੱਲ. 5 ਸੀ 2710) ਨਾਲ ਭਿਆਨਕ ਟੱਕਰ ਹੋ ਗਈ।
ਇਸ ਹਾਦਸੇ ਕਾਰਨ ਉਕਤ ਟੈਂਕਰ ਕਾਰ 'ਤੇ ਚੜ੍ਹ ਗਿਆ, ਜੋ ਕਾਰ ਨੂੰ ਕਾਫੀ ਦੂਰੀ ਤੱਕ ਘੜੀਸਦਾ ਹੋਇਆ ਲੈ ਗਿਆ, ਜਿਸ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ, ਜਸ਼ਨਪ੍ਰੀਤ ਅਤੇ ਮਨਪ੍ਰੀਤ ਸਿੰਘ ਪੁੱਤਰ ਰਾਜੂ ਸਿੰਘ ਵਜੋਂ ਹੋਈ ਹੈ, ਜੋ ਵਿਦਿਆਰਥੀ ਸਨ।