ਕਾਰ ਮੋਟਰਸਾਈਕਲ ਦੀ ਭਿਆਨਕ ਟੱਕਰ ''ਚ 2 ਦੀ ਮੌਤ, 1 ਮਹਿਲਾ ਗੰਭੀਰ ਜ਼ਖਮੀ

Sunday, May 24, 2020 - 05:56 PM (IST)

ਬੱਸੀ ਪਠਾਣਾ (ਰਾਜਕਮਲ): ਐਤਵਾਰ ਦੁਪਿਹਰ ਕਰੀਬ 1.30 ਵਜੇ ਖਾਲਿਸਪੁਰ ਨਹਿਰ ਪੁਲੀ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਜਿੱਥੇ 2 ਵਿਅਕਤੀਆਂ ਦੀ ਮੌਤ ਹੋ ਗਈ, ਉੱਥੇ ਇੱਕ ਮਹਿਲਾ ਗੰਭੀਰ ਰੂਪ 'ਚ ਜਖ਼ਮੀ ਹੋ ਗਈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਦੁਪਿਹਰ ਕਰੀਬ 1.30 ਵਜੇ ਰਮਨਦੀਪ ਸਿੰਘ (28) ਪੁੱਤਰ ਰੂਪ ਰਾਜ ਨਿਵਾਸੀ ਵਾਰਡ ਨੰਬਰ 8 ਖਮਾਣੋ ਜਦੋਂ ਆਪਣੀ ਕਾਰ ਨੰਬਰ ਐਚ.ਆਰ.16ਐਨ-0300 ਵਿਚ ਸਵਾਰ ਹੋ ਕੇ ਬੱਸੀ ਪਠਾਣਾ ਸਾਈਡ ਤੋਂ ਖਾਲਿਸਪੁਰ ਨਹਿਰ ਵਾਲੇ ਰਸਤੇ ਤੋਂ ਖਮਾਣੋ ਵੱਲ ਜਾ ਰਿਹਾ ਸੀ ਤਾਂ ਇਸੇ ਦੌਰਾਨ ਅਮਰਜੀਤ ਸਿੰਘ (45) ਪੁੱਤਰ ਸੰਤੋਖ ਸਿੰਘ ਵਾਸੀ ਵਾਰਡ ਨੰਬਰ 3 ਮੁਹੱਲਾ ਬਹਿਲੋਲਪੁਰੀ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.23ਪੀ-5285 'ਤੇ ਸਵਾਰ ਹੋ ਕੇ ਆਪਣੀ ਪਤਨੀ ਮਨਦੀਪ ਕੌਰ (42) ਸਮੇਤ ਖਮਾਣੋ ਸਾਈਡ ਤੋਂ ਆ ਰਿਹਾ ਸੀ, ਜਿਨ੍ਹਾਂ ਦੀ ਖਾਲਿਸਪੁਰ ਨਹਿਰ ਪੁਲ ਨਜ਼ਦੀਕ ਆਹਮਣੋ ਸਾਹਮਣੇ ਤੋਂ ਸਿੱਧੀ ਟੱਕਰ ਹੋ ਗਈ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪਲਟ ਗਈ ਅਤੇ ਕਾਰ ਦੇ ਨਾਲ-ਨਾਲ ਪੁਲ ਦੀ ਸਾਈਡ ਤੇ ਬਣੀ ਕੰਧ ਵੀ ਨੁਕਸਾਨੀ ਗਈ। ਇਸ ਹਾਦਸੇ ਵਿਚ ਕਾਰ ਚਾਲਕ ਰਮਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਅਮਰਜੀਤ ਸਿੰਘ ਤੇ ਉਸਦੀ ਪਤਨੀ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਐਸ.ਆਈ. ਜਸਵਿੰਦਰ ਸਿੰਘ ਤੇ ਹੋਲਦਾਰ ਕਮਲਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ  ਜਖ਼ਮੀਆਂ ਨੂੰ ਆਪਣੀ ਕਾਰ ਰਾਹੀਂ ਸਿਵਲ ਹਸਪਤਾਲ ਬੱਸੀ ਪਠਾਣਾ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਨ੍ਹਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਮਨਦੀਪ ਕੌਰ ਹਸਪਤਾਲ ਵਿਚ ਇਲਾਜ਼ ਅਧੀਨ ਹੈ। ਜਦੋਂ ਇਸ ਸਬੰਧੀ ਸਿਟੀ ਇੰਚਾਰਜ ਬਲਜਿੰਦਰ ਸਿੰਘ ਕੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।


Shyna

Content Editor

Related News