ਜਲੰਧਰ: BMC ਚੌਂਕ 'ਚ ਸਟਿੱਕਰ ਚਾਲਾਨ ਕੱਟਣ ਨੂੰ ਲੈ ਕੇ ਭੜਕਿਆ ਕਾਰ ਚਾਲਕ, ASI ਦੀ ਲਾਹੀ ਪੱਗ

02/01/2023 6:06:33 PM

ਜਲੰਧਰ (ਵਰੁਣ)- ਬੀ. ਐੱਮ. ਸੀ. ਚੌਂਕ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੇ ਇਕ ਕਾਰ ਚਾਲਕ ਦਾ ਏ.ਐੱਸ.ਆਈ. ਵੱਲੋਂ ਸਟਿੱਕਰ ਚਾਲਾਨ ਕੱਟਿਆ ਗਿਆ। ਸਟਿੱਕਰ ਚਾਲਾਨ ਕਰਨ ਤੋਂ ਨਾਰਾਜ਼ ਹੋਇਆ ਗੱਡੀ ਚਾਲਕ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਨਾਲ ਭਿੜ ਗਿਆ। ਦੋਹਾਂ ਵਿਚਾਲੇ ਹੋਈ ਬਹਿਸਬਾਜ਼ੀ ਇੰਨੀ ਵੱਧ ਗਈ ਕਿ ਕਾਰ ਚਾਲਕ ਨੇ ਏ. ਐੱਸ. ਆਈ. ਹਰਪ੍ਰੀਤ ਸਿੰਘ ਦੇ ਨਾਲ ਹੱਥੋਪਾਈ ਤੱਕ ਕਰ ਦਿੱਤੀ। ਇਸ ਦੌਰਾਨ ਏ. ਐੱਸ. ਆਈ. ਦੀ ਪੱਗ ਤੱਕ ਲਾਹ ਦਿੱਤੀ ਗਈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਥੀਆਂ ਸਣੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ

PunjabKesari

ਕਾਰ ਚਾਲਕ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਵੇਂ ਹੀ ਇਸ ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਕੋਲ ਪਹੁੰਚੀ ਤਾਂ ਬੀ. ਐੱਮ. ਸੀ. ਚੌਂਕ 'ਤੇ ਪੁਲਸ ਫੋਰਸ ਪਹੁੰਚ ਗਈ। ਟਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਦਾ ਕਹਿਣਾ ਹੈ ਕਿ ਕਾਰ ਚਾਲਕ ਨੇ ਨੋ ਪਾਰਕਿੰਗ ਵਿਚ ਕਾਰ ਖੜ੍ਹੀ ਕੀਤੀ ਸੀ ਪਰ ਕਾਰ ਚਾਲਕ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਏ. ਐੱਸ. ਆਈ. ਹਰਪ੍ਰੀਤ ਸਿੰਘ ਦੀ ਪੱਗ ਉਤਾਰ ਦਿੱਤੀ। ਮੌਕੇ 'ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : #Budget2023: ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ, ਦੇਸ਼ 'ਚ ਬਣਾਏ ਜਾਣਗੇ 50 ਨਵੇਂ ਏਅਰਪੋਰਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News