ਬੇਕਾਬੂ ਕਾਰ ਨੇ ਮਾਰੀ ਰੇਹਡ਼ੀ ਨੂੰ ਟੱਕਰ, ਤੇਲ ਪੈਣ ਨਾਲ ਵਿਅਕਤੀ ਦੀਅਾਂ ਲੱਤਾਂ ਝੁਲਸੀਅਾਂ

06/10/2018 1:24:05 AM

ਨਵਾਂਸ਼ਹਿਰ, (ਤ੍ਰਿਪਾਠੀ)- ਰਾਹੋਂ ਰੋਡ ’ਤੇ ਇਕ ਤੇਜ਼ ਰਫਤਾਰ ਕਾਰ ਨੇ ਸਡ਼ਕ ਦੇ  ਕਿਨਾਰੇ ਸਬਜ਼ੀ ਦੀ ਰੇਹਡ਼ੀ ਅਤੇ ਰਿਕਸ਼ੇ ਨੂੰ ਟੱਕਰ ਮਾਰ  ਦਿੱਤੀ,  ਜੋ ਅੱਗੇ ਛੋਲੇ-ਭਟੂਰੇ ਵਾਲੀ ਰੇਹਡ਼ੀ ’ਚ ਜਾ ਵੱਜੀ।  ਇਸ  ਰੇਹੜੀ  ਦੇ  ਪਲਟਣ  ਨਾਲ  ਗਰਮ ਤੇਲ ਦੀ ਕਡ਼ਾਹੀ ਪਲਟ  ਕੇ  ਕੋਲ ਖਾਣਾ ਖਾ ਰਹੇ ਇਕ ਵਿਅਕਤੀ  ’ਤੇ ਜਾ ਪਈ, ਜਿਸ ਨਾਲ ਉਸ ਦੀਅਾਂ  ਦੋਵੇਂ ਲੱਤਾਂ ਸਡ਼ ਗਈਅਾਂ।
 ਦੂਜੇ ਪਾਸੇ ਸਬਜ਼ੀ ਵਾਲੀ ਰੇਹਡ਼ੀ ਦੇ ਪਲਟਣ ਨਾਲ ਪੂਰੀ ਸਬਜ਼ੀ ਸਡ਼ਕ ਵਿਚ ਖਿੱਲਰ ਗਈ ਅਤੇ ਰਿਕਸ਼ਾ ਵੀ ਨੁਕਸਾਨਿਆ ਗਿਆ। ਹਾਦਸੇ ਵਿਚ  ਕਾਰ ਦਾ ਚਾਲਕ ਵੀ ਵਾਲ-ਵਾਲ ਬਚ ਗਿਆ ਹਾਲਾਂਕਿ ਕਾਰ ਦਾ ਅਗਲਾ  ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ  ਗਿਆ। ਮੌਕੇ ’ਤੇ ਪੁੱਜੀ ਪੁਲਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
PunjabKesari
ਜੇਕਰ ਮੂਹਰੇ ਸਬਜ਼ੀ ਵਾਲੀ ਰੇਹਡ਼ੀ ਨਾ ਹੁੰਦੀ ਤਾਂ ਹੋ ਸਕਦਾ ਸੀ ਜਾਨੀ ਨੁਕਸਾਨ
 ਕਾਰ ਦੇ ਬੇਕਾਬੂ ਹੋਣ ਤੋਂ ਬਾਅਦ ਸਡ਼ਕ ਤੋਂ ਥੱਲੇ ਖਡ਼੍ਹੀ ਰੇਹਡ਼ੀ ’ਚ ਵੱਜੀ ਟੱਕਰ ਨਾਲ ਰਿਕਸ਼ਾ, ਸਬਜ਼ੀ ਅਤੇ ਰੇਹਡ਼ੀ ਦਾ ਨੁਕਸਾਨ ਹੋਇਆ ਹੈ ਪਰ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਰੁਝੇਵੇਂ ਵਾਲੇ ਇਸ ਮਾਰਗ ’ਤੇ ਜੇਕਰ ਕਾਰ ਦੀ ਟੱਕਰ ਰੇਹਡ਼ੀ ਨਾਲ ਨਾ ਵਜਦੀ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਜਾਣਕਾਰੀ ਦਿੰਦੇ ਹੋਏ ਸਬਜ਼ੀ ਦੀ ਰੇਹਡ਼ੀ  ਵਾਲੇ ਸ਼ਿਵਚਰਨ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ ਸਵਾ 9 ਵਜੇ ਰਾਹੋਂ ਰੋਡ ’ਤੇ ਗੋਮਤੀ ਨਾਥ ਮੰਦਰ ਦੇ ਨੇਡ਼ੇ ਲੱਗੀ ਉਕਤ ਰੇਹੜੀ ਤੋਂ ਛੋਲੇ-ਭਟੂਰੇ ਖਾ ਰਿਹਾ ਸੀ। ਇਸ ਦੌਰਾਨ 3-4 ਲੋਕਾਂ ਤੋਂ ਇਲਾਵਾ 2 ਬੱਚੇ ਵੀ ਉੱਥੇ ਮੌਜੂਦ ਸਨ ਅਚਾਨਕ ਰਾਹੋਂ ਰੋਡ ਵਾਲੀ ਸਾਈਡ ਤੋਂ ਆਈ ਇਕ ਕਾਰ ਉਸ ਦੀ ਸਬਜ਼ੀ ਵਾਲੀ ਰੇਹਡ਼ੀ ’ਚ ਜਾ ਵੱਜੀ। ਟੱਕਰ ਨਾਲ ਰੇਹਡ਼ੀ ਅੱਗੇ ਖਡ਼੍ਹਾ ਰਿਕਸ਼ਾ  ਅਤੇ ਛੋਲੇ-ਭਟੂਰੇ ਵਾਲੀ ਰੇਹਡ਼ੀ ਵੀ ਇਸ ਦੀ ਲਪੇਟ ਵਿਚ ਆ ਗਈ, ਜਿਸ ਨਾਲ ਛੋਲੇ-ਭਟੂਰੇ ਵਾਲੀ ਰੇਹਡ਼ੀ ’ਤੇ ਰੱਖਿਆ ਗਰਮ ਤੇਲ ਡਿੱਗਣ  ਨਾਲ  ਛੋਲੇ-ਭਟੂਰੇ  ਖਾ  ਰਹੇ ਇਕ ਗਾਹਕ ਦੀਆਂ ਦੋਵੇਂ ਲੱਤਾਂ ਝੁਲਸ  ਗਈਅਾਂ। 


Related News