ਦੀਨਾਨਗਰ ਦੇ ਦਬੁਰਜੀ ਬਾਈਪਾਸ ਨੇੜੇ ਅੱਗ ਦਾ ਗੋਲਾ ਬਣੀ ਕਾਰ
Friday, Oct 31, 2025 - 08:41 PM (IST)
ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਕਾਰ ਨੂੰ ਦੀਨਾਨਗਰ ਦੇ ਦਬੁਰਜੀ ਬਾਈਪਾਸ ਨੇੜੇ ਅਚਾਨਕ ਲੱਗੀ ਭਿਆਨਕ ਅੱਗ ਕਾਰ ਵਿੱਚ ਦੋ ਵਿਅਕਤੀ ਬੈਠੇ ਸਨ ਜਿਹੜੇ ਕਿ ਵਾਲ-ਵਾਲ ਬਚੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵਿਅਕਤੀਆਂ ਕੋਲੋਂ ਅੱਗ ਬੁਝਾਉ ਯੰਤਰ ਨਹੀਂ ਖੁੱਲਿਆ ਸੀ, ਜਿਸ ਨਾਲ ਅੱਗ ਜ਼ਿਆਦਾ ਭੜਕ ਗਈ। ਮੌਕੇ 'ਤੇ ਪਹੁੰਚੀ ਦੀਨਾਨਗਰ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਨੂੰ ਕੀਤਾ ਕਾਬੂ ਗਿਆ। ਇਸ ਦੌਰਾਨ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਸੜ ਕੇ ਸੁਆਹ ਹੋ ਗਈ।
