ਗੜ੍ਹਸ਼ੰਕਰ ਵਿਖੇ ਵਾਪਰਿਆ ਦਰਦਨਾਕ ਹਾਦਸਾ, ਕਾਰ-ਸਕਾਰਪੀਓ ਦੀ ਹੋਈ ਜ਼ਬਰਦਸਤ ਟੱਕਰ, ਦੋ ਦੀ ਮੌਤ

Monday, Feb 19, 2024 - 06:41 PM (IST)

ਗੜ੍ਹਸ਼ੰਕਰ ਵਿਖੇ ਵਾਪਰਿਆ ਦਰਦਨਾਕ ਹਾਦਸਾ, ਕਾਰ-ਸਕਾਰਪੀਓ ਦੀ ਹੋਈ ਜ਼ਬਰਦਸਤ ਟੱਕਰ, ਦੋ ਦੀ ਮੌਤ

ਗੜ੍ਹਸ਼ੰਕਰ (ਭਾਰਦਵਾਜ) - ਥਾਣਾ ਗੜ੍ਹਸ਼ੰਕਰ ਪੁਲਸ ਨੇ ਹਰੀ ਰਾਮ ਵਾਸੀ ਪਨਾਮ ਦੇ ਬਿਆਨਾਂ ਦੇ ਆਧਾਰ 'ਤੇ ਲਾਪਰਵਾਹੀ ਪੂਰਵਕ ਗੱਡੀ ਚਲਾਉਣ ਕਾਰਨ ਦੋ ਲੋਕਾਂ ਦੀ ਮੌਤ ਹੋਣ ਜਾਣ ਦੇ ਦੋਸ਼ ਹੇਠ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੋਹਾਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਹਰੀ ਰਾਮ ਪੁੱਤਰ ਪ੍ਰਕਾਸ਼ ਰਾਮ ਵਾਸੀ ਪਨਾਮ ਨੇ ਦੱਸਿਆ ਕਿ ਉਹ ਅਪਣੇ ਭਰਾ ਹਰਮੇਸ਼ ਲਾਲ ਸਮੇਤ ਸੁਖਵਿੰਦਰ ਸਿੰਘ, ਹਰਦੀਪ ਕੌਰ ਪਤਨੀ ਰੁਪਿੰਦਰ ਸਿੰਘ, ਕਰਮਜੀਤ ਕੌਰ ਪੁੱਤਰੀ ਰੁਪਿੰਦਰ ਸਿੰਘ, ਸਮਰੱਥ ਪੁੱਤਰ ਰੁਪਿੰਦਰ ਸਿੰਘ ਨਾਲ ਗੁਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਸੀ ਵਾਰਡ 2 ਨੇੜੇ ਟੈਲੀਫੋਨ ਐਕਸਚੇਂਜ ਗੜ੍ਹਸ਼ੰਕਰ ਕਾਰ ਨੰਬਰ ਪੀ.ਬੀ. 07 ਬੀ. ਏ. 5433 ਵਿੱਚ 17 ਫ਼ਰਵਰੀ ਦੀ ਰਾਤ ਕਿਸੇ ਸਮਾਗਮ ਤੋਂ ਵਾਪਸ ਪਿੰਡ ਪਨਾਮ ਨੂੰ ਜਾ ਰਹੇ ਸਨ। ਉਸ ਨੇ ਦੱਸਿਆ ਕਿ ਉਹ ਅਪਣੀ ਸਕੂਟਰੀ 'ਤੇ ਉਨ੍ਹਾਂ ਦੀ ਕਾਰ ਦੇ ਪਿੱਛੇ ਜਾ ਰਿਹਾ ਸੀ ਅਤੇ ਜਦੋਂ ਕਾਰ ਪਨਾਮ ਨੂੰ ਮੁੜਨ ਲਗੀ ਤਾਂ ਸੁਮੰਦੜਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੰਬਰ ਪੀ. ਬੀ. 65 ਬੀ. ਡੀ 0700 ਨੇ ਉਨ੍ਹਾਂ ਦੇ ਭਰਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਸਾਰੇ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਅੰਦੋਲਨ 'ਚ ਤੀਜੇ ਕਿਸਾਨ ਦੀ ਮੌਤ, ਸਿਹਤ ਵਿਗੜਨ ਮਗਰੋਂ ਲਿਜਾਇਆ ਗਿਆ ਸੀ ਹਸਪਤਾਲ

ਹਰੀ ਰਾਮ ਨੇ ਦੱਸਿਆ ਕਿ ਜਦੋਂ ਉਹ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲੈਕੇ ਕੇ ਗਿਆ ਤਾਂ ਡਾਕਟਰਾਂ ਨੇ ਉਸਦੇ ਭਰਾ ਹਰਮੇਸ਼ ਲਾਲ ਅਤੇ ਡਰਾਈਵਰ ਗੁਰਪਾਲ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਵਾਸਤੇ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ। ਉਸ ਨੇ ਪੁਲਸ ਪਾਸੋਂ ਮੰਗ ਕੀਤੀ ਕਿ ਇਹ ਹਾਦਸਾ ਸਕਾਰਪੀਓ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ ਹੈ, ਇਸ ਲਈ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਗੜ੍ਹਸ਼ੰਕਰ ਪੁਲਸ ਨੇ ਸਕਾਰਪੀਓ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਮਾਰ ਮੋਹਾਲੀ ਹਿਲਸ, ਰਾਏਪੁਰ ਕਲਾਂ ਜਿਲ੍ਹਾ ਐੱਸ. ਏ. ਐੱਸ. ਨਗਰ ਮੋਹਾਲੀ ਖ਼ਿਲਾਫ਼ 279, 304-ਏ, 427 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਏ. ਐੱਸ. ਆਈ. ਸੁਖਵਿੰਦਰ ਸਿੰਘ ਚੌਂਕੀ ਇੰਚਾਰਜ ਸੁਮੰਦੜਾ ਨੇ ਦੱਸਿਆ ਕਿ ਦੋਸ਼ੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ:  ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਦਿਲਾਂ 'ਚ ਧੜਕਦੈ ਪੰਜਾਬ, ਕੈਨੇਡਾ-ਅਮਰੀਕਾ ਭੇਜੀਆਂ ਜਾ ਰਹੀਆਂ ਇਹ ਰਵਾਇਤੀ ਚੀਜ਼ਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News