ਸਾਂਢ ਦੇ ਅਚਾਨਕ ਅੱਗੇ ਆਉਣ ਨਾਲ ਰੋਡ ’ਤੇ ਕਾਰ ਹਾਦਸਾ
Friday, Aug 10, 2018 - 01:21 AM (IST)

ਫਿਰੋਜ਼ਪੁਰ (ਕੁਮਾਰ)- ਜਾਣਕਾਰੀ ਅਨਸਾਰ ਬੀਤੀ ਰਾਤ ਫਿਰੋਜ਼ਪੁਰ-ਮੋਗਾ ਰੋਡ ’ਤੇ ਹਰਿਆਲੀ ਪੰਪ ਦੇ ਕੋਲ ਅਚਾਨਕ ਇਕ ਕਾਲੇ ਰੰਗ ਦਾਸ, ਸਾਂਢ ਸਡ਼ਕ ਵਿਚਕਾਰ ਕਾਰ ਅੱਗੇ ਆ ਗਿਆ ਤੇ ਕਾਰ ਵਿਚ ਸਵਾਰ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਸਾਰੇ ਮੈਂਬਰਾਂ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ, ਜਦਕਿ ਬੱਚਿਆਂ ਸਮੇਤ ਪਰਿਵਾਰ ਵਾਲ-ਵਾਲ ਬੱਚ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਨੇ ਕਿਹਾ ਕਿ ਸਡ਼ਕਾਂ ’ਤੇ ਬੈਠੇ ਭੁੱਖੇ ਪਿਆਸੇ ਪਸ਼ੂਆਂ ਦੀ ਸੰਭਾਲ ਨੂੰ ਲੈ ਕੇ ਸਰਕਾਰ ਤੇ ਫਿਰੋਜ਼ਪੁਰ ਪ੍ਰਸ਼ਾਸ਼ਨ ਗੰਭੀਰ ਨਹੀ ਹੈ, ਜਦਕਿ ਇਹ ਬਹੁਤ ਵੱਡਾ ਮਸਲਾ ਹੈ ਤੇ ਲੋਕਾਂ ਦੀਆਂ ਜਾਨਾ ਨਾਲ ਇਕ ਤਰ੍ਹਾਂ ਦਾ ਖਿਲਵਾਡ਼ ਹੋ ਰਿਹਾ ਹੈ।