ਪਹਿਲਾਂ ਸੱਤ ਲੱਖ ਰੁਪਏ ਵਿਚ ਵੇਚੀ ਕਾਰ, ਫਿਰ ਦੂਜੀ ਚਾਬੀ ਨਾਲ ਕਰ ਲਈ ਚੋਰੀ

Monday, Jul 24, 2023 - 06:29 PM (IST)

ਪਹਿਲਾਂ ਸੱਤ ਲੱਖ ਰੁਪਏ ਵਿਚ ਵੇਚੀ ਕਾਰ, ਫਿਰ ਦੂਜੀ ਚਾਬੀ ਨਾਲ ਕਰ ਲਈ ਚੋਰੀ

ਜਲਾਲਾਬਾਦ : ਪਹਿਲਾਂ ਇਕ ਵਕੀਲ ਨੂੰ ਸੱਤ ਲੱਖ ਰੁਪਏ ਵਿਚ ਕਾਰ ਵੇਚੀ ਅਤੇ ਬਾਅਦ ਵਿਚ ਦੂਜੀ ਚਾਬੀ ਨਾਲ ਕਾਰ ਚੋਰੀ ਕਰ ਲਈ। ਥਾਣਾ ਸਿਟੀ ਪੁਲਸ ਨੇ ਕਾਰ ਚੋਰੀ ਦੇ ਦੋਸ਼ ਵਿਚ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਿਊ ਬਾਗ ਕਾਲੋਨੀ ਜਲਾਲਾਬਾਦ ਦੇ ਰਹਿਣ ਵਾਲੇ ਸ਼ਕੇਤ ਬਜਾਜ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੇਸ਼ੇ ਵਜੋਂ ਵਕੀਲ ਹੈ ਅਤੇ ਉਸ ਨੇ ਲਗਭਗ ਢਾਈ ਮਹੀਨੇ ਪਹਿਲਾਂ ਬਰੇਜਾ ਕਾਰ (ਨੰਬਰ ਐੱਚ. ਆਰ. 26 ਡੀ. ਪੀ. 3334) ਸੱਤ ਲੱਖ ਰੁਪਏ ਵਿਚ ਮਨਿਲ ਅਰੋੜਾ ਉਰਫ ਚਿੰਟੂ ਵਾਸੀ ਰੋਹਿਣੀ ਦਿੱਲੀ ਤੇ ਸ਼ਿਵਮ ਸ਼ਰਮਾ ਵਾਸੀ ਰਾਣੀ ਬਾਗ ਸਾਹਮਣੇ ਰੇਲਵੇ ਸਟੇਸ਼ਨ ਸ਼ਕੂਰ ਬਸਤੀ ਦਿੱਲੀ ਤੋਂ ਖਰੀਦੀ ਸੀ। 

ਇਹ ਵੀ ਪੜ੍ਹੋ : ਪਟਿਆਲਾ ਦੇ ਕਾਲੀ ਮਾਤਾ ਮੰਦਰ ’ਚ ਤਾਇਨਾਤ ਏ. ਟੀ. ਐੱਸ. ਕਮਾਂਡੋ ਦੀ ਗੋਲ਼ੀ ਲੱਗਣ ਨਾਲ ਮੌਤ

ਮਨਿਲ ਤੇ ਸ਼ਿਵਮ ਨੇ ਕਾਰ ਦੀ ਦੂਜੀ ਚਾਬੀ ਤੇ ਐੱਨ. ਓ. ਸੀ. ਉਸ ਨੂੰ ਨਹੀਂ ਦਿੱਤੀ ਸੀ। ਜਦੋਂ ਉਹ ਐੱਨ. ਓ. ਸੀ. ਮੰਗਦਾ ਸੀ ਤਾਂ ਉਹ ਕਹਿੰਦੇ ਸਨ ਕਿ ਅਪਲਾਈ ਕੀਤੀ ਹੋਈ ਹੈ। ਇਸ ਦੌਰਾਨ 20 ਜੁਲਾਈ ਨੂੰ ਉਹ ਤਹਿਸਲੀ ਕੰਪਲੈਕਸ ਵਿਚ ਕੰਮ ਲਈ ਗਿਆ ਅਤੇ ਕਾਰ ਪਾਰਕਿੰਗ ਵਿਚ ਖੜ੍ਹੀ ਕਰ ਦਿੱਤੀ। ਸ਼ਾਮ ਨੂੰ ਪਰਤਿਆ ਤਾਂ ਕਾਰ ਗਾਇਬ ਸੀ। ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆ ਨੂੰ ਦੇਖਿਆ ਤਾਂ ਇਕ ਨਕਾਬਪੋਸ਼ ਵਿਅਕਤੀ 25 ਸੈਕਿੰਡ ਵਿਚ ਕਾਰ ਉਥੋਂ ਚੋਰੀ ਕਰਕੇ ਲੈ ਜਾਂਦਾ ਦਿਖਾਈ ਦਿੱਤਾ। ਸ਼ਕੇਤ ਨੇ ਕਿਹਾ ਕਿ ਕਾਰ ਸਮਾਰਟ ਚਾਬੀ ਨਾਲ ਲਾਕ ਸੀ ਅਤੇ ਇਸ ਨੂੰ ਤੋੜਨ ਵਿਚ ਅੱਧਾ ਘੰਟਾ ਲੱਗ ਸਕਦਾ ਹੈ। ਉਸ ਨੂੰ ਸ਼ੱਕ ਹੈ ਕਿ ਉਕਤ ਦੋਵਾਂ ਕੋਲ ਕਾਰ ਦੀ ਦੂਜੀ ਚਾਬੀ ਸੀ ਅਤੇ ਉਸ ਨਾਲ ਹੀ ਕਾਰ ਚੋਰੀ ਕੀਤੀ ਗਈ ਹੈ। ਦੂਜੇ ਪਸੇ ਜਾਂਚ ਅਧਿਕਾਰੀ ਐੱਸ. ਆਈ. ਜਰਨੈਲ ਚੰਦ ਨੇ ਦੱਸਿਆ ਕਿ ਪੁਲਸ ਨੇ ਸ਼ਕੇਤ ਦੇ ਬਿਆਨ ’ਤੇ ਮਨਿਲ, ਸ਼ਿਵਮ ਤੇ ਉਸ ਦੇ ਇਕ ਸਾਥੀ ’ਤੇ ਕੇਸ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦੇ ਭਾਰੀ ਮੀਂਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News