ਬੇਕਾਬੂ ਕਾਰ ਨੇ ਦਰੜੇ ਦੋ ਵਿਅਕਤੀ

Friday, May 08, 2020 - 07:33 PM (IST)

ਬੇਕਾਬੂ ਕਾਰ ਨੇ ਦਰੜੇ ਦੋ ਵਿਅਕਤੀ

ਚਮਿਆਰੀ/ਅਜਨਾਲਾ (ਸੰਧੂ) : ਬੀਤੀ ਰਾਤ ਕਸਬਾ ਚਮਿਆਰੀ ਦੇ ਮੁੱਖ ਬੱਸ ਅੱਡੇ ਕੋਲ ਅਜਨਾਲਾ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਬੇਕਾਬੂ ਹੁੰਦਿਆਂ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ ਵਿਚ ਚਮਿਆਰੀ |ਵਾਸੀ ਹਰਭਜਨ ਸਿੰਘ ਉਰਫ਼ ਭੁੱਟੋ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ, ਜਿਸ ਦੀ ਬਾਅਦ ਵਿਚ ਹਸਪਤਾਲ ਵਿਖੇ ਮੌਤ ਹੋ ਗਈ ਜਦ ਕਿ ਉਸਦਾ ਦੂਸਰਾ ਸਾਥੀ ਭਗਵਾਨ ਸਿੰਘ ਢਿੱਲੋਂ ਪੁੱਤਰ ਜੋਗਿੰਦਰ ਸਿੰਘ ਵੀ ਜ਼ਖਮੀ ਹੋ ਗਿਆ। ਸਬੰਧਤ ਥਾਣਾ ਅਜਨਾਲਾ ਦੀ ਪੁਲਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News