ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜ ਕੇ ਲਾਈ ਅੱਗ

Monday, Feb 10, 2020 - 02:43 PM (IST)

ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜ ਕੇ ਲਾਈ ਅੱਗ

ਚੰਡੀਗੜ੍ਹ (ਸੁਸ਼ੀਲ) : ਸੈਕਟਰ-52 ਸਥਿਤ ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜ ਕੇ ਦੋ ਨੌਜਵਾਨਾਂ ਨੇ ਅੱਗ ਲਗਾ ਦਿੱਤੀ। ਦੋਵੇਂ ਨੌਜਵਾਨ ਭੱਜਦੇ ਹੋਏ ਨਾਲ ਖੜ੍ਹੀ ਇਕ ਗੱਡੀ ਦੇ ਸ਼ੀਸ਼ੇ ਵੀ ਤੋੜ ਗਏ। ਗੱਡੀ 'ਚ ਲੱਗੀ ਅੱਗ ਦੀ ਸੂਚਨਾ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਕਾਰ ਮਾਲਕ ਰਾਮ ਸ਼ੰਕਰ ਨੇ ਕੈਮਰੇ ਖੰਗਾਲੇ ਤਾਂ ਦੋਵੇਂ ਨੌਜਵਾਨ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ। ਸੈਕਟਰ-36 ਥਾਣਾ ਪੁਲਸ ਨੇ ਦੋਵਾਂ ਅਣਪਛਾਤੇ ਨੌਜਵਾਨਾਂ 'ਤੇ ਮਾਮਲਾ ਦਰਜ ਕਰ ਲਿਆ।

ਸੈਕਟਰ-52 ਨਿਵਾਸੀ ਰਾਮ ਸ਼ੰਕਰ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਹ ਗੱਡੀਆਂ ਦੇ ਸੀਟ ਕਵਰ ਬਣਾਉਣ ਦਾ ਕੰਮ ਮਨੀਮਾਜਰਾ 'ਚ ਕਰਦਾ ਹੈ। ਮਨੀਮਾਜਰਾ ਤੋਂ ਆ ਕੇ ਉਸ ਨੇ ਆਪਣੀ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਰਾਤ ਨੂੰ ਦੋ ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਗੱਡੀ ਦੇ ਸ਼ੀਸ਼ੇ ਤੋੜ ਕੇ ਅੰਦਰ ਪੈਟਰੋਲ ਪਾ ਦਿੱਤਾ। ਪੈਟਰੋਲ ਪਾਉਣ ਤੋਂ ਬਾਅਦ ਗੱਡੀ 'ਚ ਅੱਗ ਲਗਾ ਕੇ ਫਰਾਰ ਹੋ ਗਏ। ਅੱਗ ਲੱਗਣ ਨਾਲ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਆਂ ਨੇ ਸੈਕਟਰ-52 ਨਿਵਾਸੀ ਦੀਪੂ ਕੁਮਾਰ ਦੀ ਗੱਡੀ ਦੇ ਵੀ ਸ਼ੀਸ਼ੇ ਤੋੜੇ ਹਨ। ਸੈਕਟਰ-36 ਥਾਣਾ ਪੁਲਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
 


author

Anuradha

Content Editor

Related News