ਤੇਜ਼ ਰਫਕਾਰ ਕਾਰ ਵੱਲੋਂ ਮਾਰੀ ਟੱਕਰ ਕਾਰਨ ਪਲਟੀ ਬੁਲੈਰੋ ਗੱਡ, ਤਲਾਸ਼ੀ ਦੌਰਾਨ ਕਾਰ ’ਚੋਂ ਮਿਲੀ ਹੈਰੋਇਨ

Saturday, Jul 24, 2021 - 01:21 PM (IST)

ਤੇਜ਼ ਰਫਕਾਰ ਕਾਰ ਵੱਲੋਂ ਮਾਰੀ ਟੱਕਰ ਕਾਰਨ ਪਲਟੀ ਬੁਲੈਰੋ ਗੱਡ, ਤਲਾਸ਼ੀ ਦੌਰਾਨ ਕਾਰ ’ਚੋਂ ਮਿਲੀ ਹੈਰੋਇਨ

ਗੁਰਦਾਸਪੁਰ (ਹਰਮਨ) : ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਕਾਰ ਅਤੇ ਜੀਪ ਦਰਮਿਆਨ ਹੋਈ ਟੱਕਰ ਉਪਰੰਤ ਕਾਰ ਦੀ ਲਈ ਗਈ ਤਲਾਸ਼ੀ ਦੌਰਾਨ 80 ਗ੍ਰਾਂਮ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁਰਾਣਾ ਸ਼ਾਲਾ ਚੌਕ ਦੇ ਨੇੜੇ ਗੁਰਦਾਸਪੁਰ ਰੋਡ ’ਤੇ ਮੁਕੇਰੀਆਂ ਸਾਈਡ ਆ ਰਹੀ ਬਲੈਰੋ ਗੱਡੀ ਨੂੰ ਤੇਜ਼ ਰਫਤਾਰ ਆਈ-20 ਕਾਰ ਦੇ ਚਾਲਕ ਨੇ ਗਲਤ ਸਾਈਡ ਤੋਂ ਟੱਕਰ ਮਾਰ ਦਿੱਤੀ।

ਇਸ ਕਾਰਨ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਆਈ-20 ਕਾਰ ਨੰਬਰ ਪੀਬੀ-54-ਐਫ-1270 ਦਾ ਬੋਨਟ ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਸੀ। ਦੁਰਘਟਨਾ ਕਾਰਨ ਬੋਲੈਰੋ ਗੱਡੀ ਨੰਬਰ ਪੀਬੀ-06-ਏਐਸ-6392 ਪਲਟੀ ਹੋਈ ਸੀ। ਉਨ੍ਹਾਂ ਕਿਹਾ ਕਿ ਆਈ-20 ਕਾਰ ਦਾ ਚਾਲਕ ਅੰਮ੍ਰਿਤਪਾਲ ਸਿੰਘ ਵਾਸੀ ਕਾਜਲਾ ਤਹਿਸੀਲ ਮੁਕੇਰੀਆਂ ਨਸ਼ੇ ਵਿਚ ਵਿਚ ਸੀ ਜਿਸ ਦੀ ਗੱਡੀ ਆਈ-20 ਦੀ ਤਲਾਸ਼ੀ ਕਰਨ ’ਤੇ ਗੱਡੀ ਦੇ ਡੈਸ਼ਬੋਰਡ ਵਿੱਚੋ 80 ਮਿਲੀਗ੍ਰਾਂਮ ਹੈਰੋਇਨ ਬਰਾਮਦ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News