ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਚਾਚੀ-ਭਤੀਜੀ ਦੀ ਮੌਤ

Wednesday, Nov 06, 2019 - 05:48 PM (IST)

ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਚਾਚੀ-ਭਤੀਜੀ ਦੀ ਮੌਤ

ਅੰਮ੍ਰਿਤਸਰ (ਅਰੁਣ) : ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਚਾਚੀ-ਭਤੀਜੀ ਨੂੰ ਤੇਜ਼ ਰਫਤਾਰ ਸਵਿੱਫਟ ਕਾਰ ਦੇ ਚਾਲਕ ਵਲੋਂ ਟੱਕਰ ਮਾਰ ਦੇਣ ਨਾਲ ਇਲਾਜ ਦੌਰਾਨ ਦੋ ਵੱਖ-ਵੱਖ ਹਸਪਤਾਲਾਂ ਵਿਚ ਦੋਵਾਂ ਦੀ ਮੌਤ ਹੋ ਗਈ। ਕਾਰ ਚਾਲਕ ਆਪਣੀ ਕਾਰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਥਾਣਾ ਕੰਬੋਅ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਮੈਹਣੀਆਂ ਕੋਹਾਰਾ ਵਾਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਆਪਣੇ ਵਹੀਕਲ ਉਪਰ ਅਤੇ ਉਸਦੀ ਭਰਜਾਈ ਦਵਿੰਦਰ ਕੌਰ (40) ਅਤੇ ਮਨਪ੍ਰੀਤ ਸਿੰਘ (11) ਦਵਾਈ ਲੈ ਕੇ ਵਾਪਸ ਘਰ ਨੂੰ ਆ ਰਹੇ ਸੀ। ਅੱਡਾ ਜੇਠੂਵਾਲ ਨੇੜੇ ਇਕ ਤੇਜ਼ ਰਫਤਾਰ ਸਵਿੱਫਟ ਕਾਰ ਨੰਬਰ ਪੀ.ਬੀ.02.ਸੀ.ਕਿਊ 6548 ਦੇ ਚਾਲਕ ਵਲੋਂ ਟੱਕਰ ਮਾਰ ਦਿੱਤੀ ਗਈ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। 

ਇਸ ਦੌਰਾਨ ਦਵਿੰਦਰ ਕੌਰ ਨੂੰ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ ਅਤੇ ਮਨਪ੍ਰੀਤ ਕੌਰ ਦੀ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਕਾਰ ਚਾਲਕ ਜਿਸ ਦੀ ਪਹਿਚਾਣ ਬੱਬਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਜੀਠਾ ਵਜੋਂ ਹੋਈ, ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਉਸਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।


author

Gurminder Singh

Content Editor

Related News