ਭਾਜਪਾ ਨੇ ਕੈਪਟਨ ਅਮਰਿੰਦਰ ਦਾ ਸਾੜਿਆ ਪੁਤਲਾ

Sunday, Sep 17, 2017 - 07:21 AM (IST)

ਭਾਜਪਾ ਨੇ ਕੈਪਟਨ ਅਮਰਿੰਦਰ ਦਾ ਸਾੜਿਆ ਪੁਤਲਾ

ਜਲੰਧਰ, (ਪਾਹਵਾ)— ਭਾਰਤੀ ਜਨਤਾ ਪਾਰਟੀ ਵਲੋਂ ਅੱਜ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੂੰ 6 ਮਹੀਨੇ ਪੂਰੇ ਹੋਣ ਦੇ ਬਾਅਦ ਵੀ ਅਸਫਲ ਕਰਾਰ ਦਿੱਤਾ ਗਿਆ ਹੈ। ਭਾਜਪਾ ਵਲੋਂ ਅੱਜ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕੈਪਟਨ ਸਰਕਾਰ ਦੇ ਇਸ ਕਾਰਜਕਾਲ ਨੂੰ ਅਸਫਲ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ। ਧਰਨੇ ਵਿਚ ਕੈਪਟਨ ਸਰਕਾਰ ਦੀਆਂ ਅਸਫਲਤਾਵਾਂ ਦਾ  ਗੁਣਗਾਨ ਕੀਤਾ ਗਿਆ।
ਇਸ ਦੌਰਾਨ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੈਪਟਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਦਾਅਵੇ ਤਾਂ ਕਈ ਕੀਤੇ ਸਨ ਪਰ ਕਿਸੇ ਵੀ  ਦਾਅਵੇ 'ਤੇ ਸਰਕਾਰ ਖਰੀ ਨਹੀਂ ਉਤਰ ਸਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ 1500 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ 75 ਕਰੋੜ ਰੁਪਏ ਤੋਂ ਖਤਮ ਕਰਨ ਦਾ ਜੋ ਵੱਡਾ ਕੰਮ ਕੀਤਾ ਹੈ, ਉਹ ਕਿਸੇ ਦੇ ਵੀ ਸਮਝ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਾ ਸਮਝ ਆਉਣ ਵਾਲੇ ਕੰਮ ਕੈਪਟਨ ਨੇ ਕਰਨੇ ਸਨ, ਤਾਂ ਪਹਿਲਾਂ ਦੱਸ ਦਿੰਦੇ। ਇਸ ਦੌਰਾਨ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਹੁਣ ਤਕ ਦੀ ਸਭ ਤੋਂ ਜ਼ਿਆਦਾ ਅਸਫਲ ਸਰਕਾਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਤੋਂ ਬਾਹਰ ਜ਼ਿਆਦਾ ਰਹਿੰਦੇ ਹਨ। ਧਰਨੇ ਤੋਂ ਬਾਅਦ ਕੈਪਟਨ ਦਾ ਪੁਤਲਾ ਸਾੜਿਆ ਗਿਆ। ਇਸ ਦੌਰਾਨ ਕ੍ਰਿਸ਼ਨ ਲਾਲ ਢੱਲ, ਸੁਭਾਸ਼ ਸੂਦ, ਨਵਲ ਕੰਬੋਜ, ਦੀਵਾਨ ਅਮਿਤ ਅਰੋੜਾ, ਗੁਰਦਿਆਲ ਭੱਟੀ,  ਮਹਿੰਦਰ ਭਗਤ, ਰਮਨ ਪੱਬੀ, ਪ੍ਰਦੁਮਨ ਸਿੰਘ ਠੁਕਰਾਲ, ਸੰਜੇ ਕਾਲੜਾ, ਕਮਲਜੀਤ ਗਿੱਲ, ਸੁਮਨ ਵਰਮਾ, ਰਾਕੇਸ਼ ਵਿੱਜ, ਡਾ. ਮੁਕੇਸ਼ ਵਾਲੀਆ, ਰਾਜੇਸ਼ ਜੈਨ, ਨਰੇਸ਼ ਵਿੱਜ, ਵਰਿੰਦਰ ਅਰੋੜਾ, ਵਿਨੀਤ ਧੀਰ, ਗੋਪਾਲ ਸੋਨੀ ਤੇ ਹੋਰ ਭਾਜਪਾ ਨੇਤਾ ਮੌਜੂਦ ਰਹੇ। 


Related News