ਕੈਪਟਨ ਦਾ ਨਹੀਂ ਚੱਲਿਆ ਜਾਦੂ, ਫਲਾਪ ਸ਼ੋਅ ਨੇ ਸੰਤੋਖ ਚੌਧਰੀ ਦੀਆਂ ਵਧਾਈਆਂ ਮੁਸ਼ਕਿਲਾਂ

05/03/2019 1:50:46 AM

ਜਲੰਧਰ,(ਚੋਪੜਾ): ਲੋਕ ਸਭਾ ਚੋਣਾਂ ਨੂੰ ਲੈ ਕੇ ਕਰਤਾਰਪੁਰ 'ਚ ਕਾਂਗਰਸ ਵਲੋਂ ਆਯੋਜਿਤ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ ਦਾ ਕਰੇਜ਼ ਨਹੀਂ ਦਿਸਿਆ ਤੇ ਕਾਂਗਰਸ ਦੀ ਤਮਾਮ ਜੱਦੋ-ਜਹਿਦ ਦੇ ਬਾਵਜੂਦ ਫਲਾਪ ਸ਼ੋਅ ਸਾਬਿਤ ਹੋਣ ਨਾਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਤੇ ਸੰਸਦ ਮੈਂਬਰ ਸੰਤੋਖ ਚੌਧਰੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਸਮੇਤ ਕਪੂਰਥਲਾ ਤੇ ਹੁਸ਼ਿਆਰਪੁਰ ਨਾਲ ਸਬੰਧਤ 18 ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਦੀ ਸੰਯੁਕਤ ਰੈਲੀ 'ਚ ਕਾਂਗਰਸ ਦੇ ਦਾਅਵਿਆਂ ਦੇ ਬਾਵਜੂਦ ਜਨਤਾ ਨਹੀਂ ਜੁਟ ਸਕੀ। ਕਰਤਾਰਪੁਰ ਜਲੰਧਰ ਲੋਕ ਸਭਾ ਹਲਕੇ ਨਾਲ ਸਬੰਧਤ ਹੋਣ ਕਾਰਨ ਰੈਲੀ ਦੀ ਸਫਲਤਾ ਦਾ ਸਭ ਤੋਂ ਜ਼ਿਆਦਾ ਦਾਮੋਦਾਰ ਸੰਤੋਖ ਚੌਧਰੀ 'ਤੇ ਨਿਰਭਰ ਸੀ ਤੇ ਫਲਾਪ ਸ਼ੋਅ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਵੀ ਸੰਸਦ ਮੈਂਬਰ ਚੌਧਰੀ ਨੂੰ ਭੁਗਤਣਾ ਪੈ ਸਕਦਾ ਹੈ।PunjabKesari

ਮੁੱਖ ਮੰਤਰੀ ਦੇ ਮੰਚ 'ਤੇ ਪਹੁੰਚਣ ਦੇ ਉਪਰੰਤ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਤੇ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਪਰ ਜਦੋਂ ਲੋਕਾਂ ਨਾਲ ਸਿੱਧੇ ਸਵਾਲਾਂ ਨਾਲ ਸਬੰਧਤ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਤਾਂ ਪੰਡਾਲ 'ਚ ਸਜੀਆਂ ਕੁਰਸੀਆਂ ਖਾਲੀ ਹੋ ਚੁੱਕੀਆਂ ਸਨ। ਆਮ ਲੋਕ ਤਾਂ ਕੀ ਖੁਦ ਕਾਂਗਰਸੀ ਵਰਕਰ ਵੀ ਆਪਣੇ ਚਹੇਤੇ ਨੇਤਾ ਕੈਪਟਨ ਅਮਰਿੰਦਰ ਨੂੰ ਪਿੱਠ ਦਿਖਾ ਕੇ ਨਿਕਲ ਗਏ, ਜਿਸ ਕਾਰਨ ਪੰਡਾਲ ਲਗਭਗ ਖਾਲੀ ਦਿਖਾਈ ਦੇ ਰਿਹਾ ਸੀ। ਰਾਜਨੀਤਕ ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅੱਜ ਦੇ ਪ੍ਰਦਰਸ਼ਨ ਤੋਂ ਖਾਸੇ ਨਾਰਾਜ਼ ਦਿਖਾਈ ਦਿੱਤੇ।

PunjabKesari

ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਕਾਂਗਰਸੀ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ ਜਦ ਕੈਪਟਨ ਅਮਰਿੰਦਰ ਸਿੰਘ ਦੇ ਸੰਬੋਧਨ ਦੇ ਦੌਰਾਨ ਵੱਡੀ ਗਿਣਤੀ 'ਚ ਕੁਰਸੀਆਂ ਖਾਲੀ ਹੋ ਚੁੱਕੀਆਂ ਸਨ। ਹਾਲਾਂਕਿ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਨਾਰਥ ਹਲਕੇ ਤੋਂ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਤੇ ਵਿਧਾਇਕ ਜੂਨੀਅਰ ਹੈਨਰੀ ਨੇ ਚੰਗੀ ਭੀੜ ਇਕੱਠੀ ਕੀਤੀ। ਕਰਤਾਰਪੁਰ ਹਲਕਾ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਆਦਮਪੁਰ ਤੋਂ ਮੋਹਿੰਦਰ ਸਿੰਘ ਕੇ. ਪੀ., ਨਕੋਦਰ ਤੋਂ ਸਾਬਕਾ ਵਿਧਾਇਕ ਜਗਬੀਰ ਬਰਾੜ, ਕੈਂਟ ਹਲਕਾ ਤੋਂ ਵਿਧਾਇਕ ਪਰਗਟ ਸਿੰਘ, ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖਾ ਲਾਲੀ ਤੇ ਹੋਰ ਵੀ ਹਾਜ਼ਰ ਸਨ ਪਰ ਨਾ ਜਾਣੇ ਕਿਉਂ ਵਰਕਰਾਂ ਦਾ ਪਾਰਟੀ ਪ੍ਰੋਗਰਾਮਾਂ 'ਚੋਂ ਲਗਾਤਾਰ ਮੋਹ ਭੰਗ ਹੁੰਦਾ ਜਾ ਰਿਹਾ ਹੈ।

PunjabKesari

 

 


Related News