ਸਿੱਧੂ ਵਲੋਂ ਕੈਪਟਨ ''ਤੇ ਜਵਾਬੀ ਹਮਲਾ
Thursday, May 30, 2019 - 09:37 PM (IST)

ਚੰਡੀਗੜ੍ਹ,(ਭਾਸ਼ਾ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀਰਵਾਰ ਜਵਾਬੀ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਨੂੰ ਬੇਲੋੜੇ ਢੰਗ ਨਾਲ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਜ਼ਿੰਮੇਵਾਰ ਕਰਾਰ ਦਿੱਤਾ ਜਾ ਰਿਹਾ ਹੈ। ਕੁਝ ਵਿਅਕਤੀ ਮੈਨੂੰ ਪਾਰਟੀ 'ਚੋਂ ਬਾਹਰ ਕੱਢਣਾ ਚਾਹੁੰਦੇ ਹਨ। ਉਨ੍ਹਾਂ ਆਪਣੇ ਲੋਕਲ ਬਾਡੀਜ਼ ਵਿਭਾਗ ਦੇ ਕੰਮਕਾਜ ਦਾ ਵੀ ਬਚਾਅ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਦੇ ਕਿਸੇ ਹੋਰ ਮੰਤਰੀ ਨੇ ਮੇਰੇ ਜਿੰਨੇ ਪਾਰਦਰਸ਼ੀ ਢੰਗ ਨਾਲ ਕੰਮ ਨਹੀਂ ਕੀਤਾ। 8 ਜਾਂ 9 ਵਿਅਕਤੀ ਅਜਿਹੇ ਹਨ, ਜਿਹੜੇ ਪਹਿਲਾਂ ਵੀ ਮੈਨੂੰ ਪਾਰਟੀ 'ਚੋਂ ਬਾਹਰ ਕੱਢਣਾ ਚਾਹੁੰਦੇ ਸਨ ਪਰ ਮੈਂ ਕਦੇ ਵੀ ਉਨ੍ਹਾਂ ਵਿਰੁੱਧ ਇਕ ਸ਼ਬਦ ਤੱਕ ਨਹੀਂ ਬੋਲਿਆ।ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣੇ ਜਿਹੇ ਹੀ ਕਿਹਾ ਸੀ ਕਿ ਇਕ ਮੰਤਰੀ ਵਜੋਂ ਸਿੱਧੂ ਦੇ ਪ੍ਰਦਰਸ਼ਨ ਦੀ ਸਮੀਖਿਆ ਦੀ ਲੋੜ ਹੈ।