ਕੈਪਟਨ ਨਹੀਂ ਕਰ ਸਕਦੇ ਪੰਜਾਬ ''ਚ ਨਸ਼ਾ ਖਤਮ : ਜੀਰਾ

01/12/2019 7:16:58 PM

ਫਿਰੋਜ਼ਪੁਰ—ਅੱਜ ਫਿਰੋਜ਼ਪੁਰ ਵਿਖੇ ਸਰਪੰਚਾਂ ਦੇ ਸਹੁੰ ਚੁੱਕ ਜ਼ਿਲਾ ਪੱਧਰੀ ਸਮਾਗਮ ਦੌਰਾਨ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਜੀਰਾ ਨੇ ਸਟੇਜ਼ ਤੋਂ ਹੀ ਕਾਂਗਰਸ ਰਾਜ ਦੇ ਪ੍ਰਸ਼ਾਸ਼ਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਜਿਸ ਤੋਂ ਬਾਅਦ ਸਿਆਸੀ ਹਲਕਿਆਂ 'ਚ ਭੂਚਾਲ ਪੈਦਾ ਹੋ ਗਿਆ। ਇਸ ਤੋਂ ਬਾਅਦ 'ਜਗ ਬਾਣੀ' ਦੇ ਪੱਤਰਕਾਰ ਨੇ ਜਦ ਉਨ੍ਹਾਂ ਨਾਲ ਇਸ ਮਾਮਲੇ ਬਾਰੇ ਖਾਸ ਗੱਲਬਾਤ ਕੀਤੀ ਗਈ ਤਾਂ ਜੀਰਾ ਨੇ ਸਪਸ਼ੱਟ ਕਹਿ ਦਿੱਤਾ ਕਿ ਪੰਜਾਬ 'ਚ ਨਾ ਕੈਪਟਨ ਅਮਰਿੰਦਰ ਸਿੰਘ ਨਸ਼ਾ ਖਤਮ ਕਰ ਸਕਦੇ ਹਨ ਅਤੇ ਨਾ ਹੀ ਕੋਈ ਵਿਧਾਇਕ ਤੇ ਮੰਤਰੀ। ਉਨ੍ਹਾਂ ਕਿਹਾ ਕਿ ਸਰਕਾਰ 'ਚ ਕੁੱਝ ਕਾਲੀਆਂ ਅਜਿਹੀਆਂ ਭੇਡਾਂ ਹਨ, ਜਿਨ੍ਹਾਂ 'ਚ ਫਿਰੋਜ਼ਪੁਰ ਦਾ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਵੀ ਸ਼ਾਮਲ ਹੈ।

ਜੀਰਾ ਨੇ ਕਿਹਾ ਕਿ ਜਿਹੜੇ ਆਲਾ ਅਫਸਰ ਜੋ ਲੋਕਾਂ ਨਾਲ ਵਿਸ਼ਵਾਸ ਘਾਤ ਕਰਦੇ ਹਨ, ਗੈਂਗਸਟਰਾਂ ਨੂੰ, ਗੁੰਡਿਆਂ ਨੂੰ ਪਨਾਹ ਦਿੰਦੇ ਹਨ, ਜਿਹੜੇ ਦਾਰੂ ਦੇ ਸਰਗਣਾਂ ਨੂੰ ਗੰਨ ਮੈਨ ਦਿੰਦੇ ਹਨ, ਉਨ੍ਹਾਂ ਦਾ ਸਾਰਿਆਂ ਦਾ ਮੈਂ ਬਾਈਕਾਟ ਕੀਤਾ ਹੈ ਅਤੇ ਹਮੇਸ਼ਾ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਇਹੋ ਜਿਹੇ ਅਫਸਰਾਂ ਖਿਲਾਫ ਮੇਰਾ ਸੰਘਰਸ਼ ਪੂਰੇ ਪੰਜਾਬ 'ਚ ਰਹੇਗਾ। ਉਨ੍ਹਾਂ ਕਿਹਾ ਕਿ ਇਹੋ ਜਿਹੇ ਅਫਸਰਾਂ 'ਤੇ ਵੀ ਗੈਂਗਸਟਰਾਂ, ਤਸਰਕਾਂ ਦਾ ਸਾਥ ਦੇਣ ਵਾਲੇ ਅਫਸਰਾਂ ਖਿਲਾਫ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜਿਸ ਸਬੰਧੀ ਉਹ ਇਸ ਮਸਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਡੀ. ਜੀ. ਪੀ. ਨੂੰ ਮਿਲਣਗੇ ਅਤੇ ਬਾਅਦ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਇਕ ਚੰਗਾ ਚੌਕੀਦਾਰ ਬਣਨਾ ਚਾਹੁੰਦਾ ਹਾਂ, ਮੋਦੀ ਵਰਗਾ ਚੋਰ ਚੌਂਕੀਦਾਰ ਨਹੀਂ ਬਣਨਾ ਚਾਹੁੰਦਾ ਅਤੇ ਇਸ ਸੰਘਰਸ਼ 'ਚ ਮੇਰੀਆਂ ਟੀਮਾਂ ਮੇਰੇ ਨਾਲ ਹਨ, ਜੋ ਇਸ ਮਸਲੇ 'ਤੇ ਕੰਮ ਕਰਨਗੀਆਂ। 


Related News