ਗੋਨਿਆਣਾ ਮੰਡੀ ਪਹੁੰਚੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ, ਕਿਹਾ- ਰੁਲ਼ ਰਹੇ ਕਿਸਾਨਾਂ ਦੀ ਨਹੀਂ ਲੈ ਰਿਹਾ ਕੋਈ ਸਾਰ

Thursday, Apr 22, 2021 - 01:33 PM (IST)

ਬਠਿੰਡਾ (ਕੁਨਾਲ ਬਾਂਸਲ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਪੰਜਾਬ ਦੀ ਅਨਾਜ ਮੰਡੀ ਦਾ ਜਾਇਜ਼ਾ ਲਿਆ ਹੈ। ਸੁਖਬੀਰ ਸਿੰਘ ਬਾਦਲ ਬਠਿੰਡਾ ਦੀ ਗੋਨਿਆਣਾ ਅਨਾਜ ਮੰਡੀ ’ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਸ ਦੇ ਬਾਅਦ ਮੀਡੀਆ ਨਾਲ ਰੂ-ਬ-ਰੂ ਹੁੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਮੰਡੀਆਂ ’ਚ ਕਿਸਾਨ ਬਿਲਕੁੱਲ ਬੇਵੱਸ ਅਤੇ ਲਾਚਾਰ ਨਜ਼ਰ ਆ ਰਿਹਾ ਹੈ, ਕਿਉਂਕਿ ਕਿਸਾਨਾਂ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਬਾਰਦਾਨੇ ਦੇ ਬੇਹੱਦ ਘਾਟ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ। ਪੰਜਾਬ ਦੀਆਂ ਮੰਡੀਆਂ ’ਚ ਕਿਸਾਨ ਖ਼ੁਸ਼ਹਾਲ ਨਜ਼ਰ ਆਉਂਦਾ ਸੀ ਪਰ ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀ ਬਿਲਕੁੱਲ ਚਿੰਤਾ ਨਹੀਂ ਹੈ। ਕਿਸਾਨਾਂ ਦੀ ਪੇਮੈਂਟ ਨਹੀਂ ਹੋ ਰਹੀ ਭਲੇ ਹੀ ਲੋਕਾਂ ਦੇ ਇਕੱਠ ’ਤੇ ਪਾਬੰਦੀ ਹੈ ਪਰ ਜਦੋਂ ਕਿਸਾਨਾਂ ਦੀ ਗੱਲ ਆਈ ਹੈ ਤਾਂ ਆਵਾਜ਼ ਚੁੱਕਦੇ ਹੋਏ ਲੜਾਈ ਤਾਂ ਲੜਨੀ ਹੀ ਪਵੇਗੀ।

ਇਹ ਵੀ ਪੜ੍ਹੋ:   ਪੁੱਤ ਦੇ ਸਵਾਲ ਨੂੰ ਚੁਣੌਤੀ ਮੰਨਦਿਆਂ ਪਿਓ ਨੇ ਬਣਾ ਦਿੱਤੀ ਲੱਕੜ ਦੀ ਕਾਰ

ਸੁਖਬੀਰ ਬਾਦਲ ਅੱਜ ਗੋਨਿਆਣਾ ਦੀ ਅਨਾਜ ਮੰਡੀ ’ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀਅਂ ਮੁਸ਼ਕਲਾਂ ਸੁਣੀਆਂ।ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਮੰਡੀਆਂ ’ਚ ਬਾਰਦਾਨਾ ਭੇਜਿਆ ਜਾਵੇ। ਲਿਫਟਿੰਗ ਸਮੇਂ ’ਤੇ ਹੋ ਸਕੇ ਤਾਂ ਕਿ ਕਿਸਾਨ ਆਪਣੀ ਫਸਲਾਂ ਨੂੰ ਵੇਚ ਸਕੇ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਨਾਜ ਮੰਡੀ ’ਚ ਆ ਕੇ ਖ਼ੁਦ ਦੇਖੇ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ। ਸੁਖਬੀਰ ਬਾਦਲ ਨੇ ਕੈਪਟਨ ’ਤੇ ਵਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੂੰ ਕੋਈ ਫ਼ਿਕਰ ਤੇ ਪਰਵਾਹ ਨਹੀਂ ਹੈ ਕਿ ਕਿਸਾਨ ਮੰਡੀਆਂ ’ਚ ਰੁਲ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹਾ ਨਿਕੰਮਾ ਮੰਤਰੀ ਉਨ੍ਹਾਂ ਨੇ ਅੱਜ ਤੱਕ ਨਹੀਂ ਦੇਖਿਆ।

ਇਹ ਵੀ ਪੜ੍ਹੋ:  ਫਰੀਦਕੋਟ : ਕਿਸਾਨ ਦਾ ਸਿਰ ਕਲਮ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਸੱਚ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News