ਕੈਪਟਨ-ਸਿੱਧੂ ਦਾ 'ਲੰਚ' ਪੰਜਾਬ ਦੀ ਸਿਆਸਤ 'ਚ ਭਰੇਗਾ ਨਵਾਂ ਰੰਗ

Wednesday, Nov 25, 2020 - 03:55 PM (IST)

ਕੈਪਟਨ-ਸਿੱਧੂ ਦਾ 'ਲੰਚ' ਪੰਜਾਬ ਦੀ ਸਿਆਸਤ 'ਚ ਭਰੇਗਾ ਨਵਾਂ ਰੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਰਾਹ ਇਕ ਹੁੰਦੇ ਦਿਖਾਈ ਦੇ ਰਹੇ ਹਨ। ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੰਚ 'ਤੇ ਮੁਲਾਕਾਤ ਹੋਈ। ਇਹ ਮੁਲਾਕਾਤ ਕਰੀਬ ਇਕ ਘੰਟਾ ਚੱਲੀ, ਜਿਸ ਦੌਰਾਨ ਪੰਜਾਬ ਦੇ ਕਈ ਅਹਿਮ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਗਈ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਭਵਨ 'ਚ ਵਿਧਾਇਕਾਂ ਦੇ ਕਮਰਿਆਂ ਦੀ ਬੁਕਿੰਗ ਬਾਰੇ ਆਇਆ ਨਵਾਂ ਫ਼ੈਸਲਾ

PunjabKesari

ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਇਸ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਖੁਸ਼ਨੁਮਾ ਮਾਹੌਲ 'ਚ ਹੋਈ ਹੈ ਅਤੇ ਦੋਹਾਂ ਨੇਤਾਵਾਂ ਨੇ ਕਾਫੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਨਾਲ ਹੀ ਲੰਚ ਦਾ ਮਜ਼ਾ ਵੀ ਲਿਆ। ਦੱਸ ਦੇਈਏ ਕਿ ਬੀਤੇ ਕਾਫੀ ਸਮੇਂ ਤੋਂ ਦੋਹਾਂ ਨੇਤਾਵਾਂ ਦੇ ਰਿਸ਼ਤਿਆਂ 'ਚ ਖੱਟਾਸ ਚੱਲ ਰਹੀ ਸੀ।

ਇਹ ਵੀ ਪੜ੍ਹੋ : ਲੁਧਿਆਣਾ ਕਤਲਕਾਂਡ : ਪੋਤੇ ਨੂੰ ਵੱਢਦਿਆਂ ਇਕ ਵਾਰ ਨਾ ਕੰਬੇ ਦੋਸ਼ੀ ਦੇ ਹੱਥ, ਇੰਝ ਮੂਰਖ ਬਣਾ ਹੋਇਆ ਫਰਾਰ

ਨਵਜੋਤ ਸਿੱਧੂ ਵੱਲੋਂ ਆਪਣੀ ਹੀ ਸਰਕਾਰ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਕੈਪਟਨ ਨੇ ਉਨ੍ਹਾਂ ਦਾ ਕੈਬਨਿਟ ਮਹਿਕਮਾ ਬਦਲ ਦਿੱਤਾ ਸੀ, ਜਿਸ ਤੋਂ ਗੁੱਸੇ 'ਚ ਆਏ ਸਿੱਧੂ ਨੇ ਸਥਾਨਕ ਸਰਕਾਰਾਂ ਦੀ ਜਗ੍ਹਾ ਹੋਰ ਕੋਈ ਮਹਿਕਮਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ, ਜਿਸ ਦੇ ਚੱਲਦੇ ਦੋਹਾਂ ਨੇਤਾਵਾਂ 'ਚ ਕਾਫੀ ਦੂਰੀਆਂ ਆ ਗਈਆਂ ਸਨ ਪਰ ਹਾਈਕਮਾਂਡ ਵੱਲੋਂ ਸਿੱਧੂ ਨੂੰ ਤਵੱਜੋਂ ਦਿੱਤੇ ਜਾਣ ਤੋਂ ਬਾਅਦ ਅਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਦੋਵੇਂ ਨੇਤਾ ਇੱਕੋ ਮੰਚ 'ਤੇ ਦੁਬਾਰਾ ਇਕੱਠੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਪੰਜਾਬ 'ਚ ਟੁੱਟੇ 'ਠੰਡ' ਦੇ ਸਾਰੇ ਰਿਕਾਰਡ, ਮੌਸਮ ਮਹਿਕਮੇ ਵੱਲੋਂ ਆਉਂਦੇ ਦਿਨਾਂ ਲਈ ਵਿਸ਼ੇਸ਼ ਬੁਲੇਟਿਨ ਜਾਰੀ

ਕਿਸਾਨੀ ਅੰਦੋਲਨ ਨੇ ਦੁਬਾਰਾ ਕੈਪਟਨ ਅਤੇ ਸਿੱਧੂ ਨੂੰ ਇੱਕ ਮੰਚ 'ਤੇ ਲਿਆਂਦਾ ਅਤੇ ਹੁਣ ਦੋਹਾਂ ਨੇਤਾਵਾਂ ਨੇ ਲੱਗਦਾ ਹੈ ਕਿ ਆਪਣੇ ਗਿਲੇ-ਸ਼ਿਕਵੇ ਵੀ ਦੂਰ ਕਰ ਲਏ ਹਨ। ਇਸ ਮੀਟਿੰਗ ਦੇ ਦੂਰ ਆਗਾਮੀ ਸਿੱਟੇ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ।


 


author

Babita

Content Editor

Related News