ਕੈਪਟਨ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਹੋਇਆ ਮੋਹ ਭੰਗ : ਡਾ. ਅਜਨਾਲਾ
Thursday, Apr 05, 2018 - 12:02 PM (IST)

ਅਜਨਾਲਾ (ਰਮਨਦੀਪ) : ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਐੱਸ. ਸੀ. ਵਿੰਗ ਸਰਕਲ ਅਜਨਾਲਾ ਦੇ ਨਵੇਂ ਬਣੇ ਪ੍ਰਧਾਨ ਸਰਪੰਚ ਦਲਬੀਰ ਸਿੰਘ ਚੱਕ ਡੋਗਰਾਂ ਨੂੰ ਅੱਜ ਇਥੇ ਕਰਵਾਏ ਸਾਦੇ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜਨਰਲ ਸਕੱਤਰ ਡਾ. ਰਤਨ ਸਿੰਘ ਅਜਨਾਲਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਪਾਰਟੀ ਦੀ ਹੋਰ ਮਜ਼ਬੂਤੀ ਲਈ ਉਤਸ਼ਾਹਜਨਕ ਥਾਪੜਾ ਦਿੱਤਾ।
ਇਸ ਮੌਕੇ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਹਰ ਵਰਗ ਦੇ ਲੋਕਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ। ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰ ਕੇ ਸੱਤਾ ਹਥਿਆਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਕਿਉਂਕਿ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਤਰ੍ਹਾਂ ਦੇ ਦਿਲ ਲੁਭਾਊ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਬਣਦਿਆਂ ਹੀ ਕਾਂਗਰਸ ਇਨ੍ਹਾਂ ਵਾਅਦਿਆਂ ਨੂੰ ਭੁੱਲ ਗਈ।
ਇਸ ਮੌਕੇ ਸਰਕਲ ਪ੍ਰਧਾਨ ਗੁਲਬਾਗ ਸਿੰਘ ਬਿੱਲਾ, ਪੀ. ਏ. ਗੁਰਵਿੰਦਰ ਸਿੰਘ ਰਾਜੂ, ਸਰਪੰਚ ਫੁੰਮਣ ਸਿੰਘ ਕੋਟਲੀ ਕੋਕਾ, ਡਾ. ਰਸ਼ਪਾਲ ਸਿੰਘ ਤੇੜਾ, ਸਰਬਜੀਤ ਸਿੰਘ ਹਵੇਲੀਆਂ, ਸਰਪੰਚ ਡਾ. ਸੁਖਵਿੰਦਰ ਸਿੰਘ ਸਾਰੰਗਦੇਵ ਛੰਨਾ, ਸਰਪੰਚ ਸਵਰਨ ਸਿੰਘ ਵੱਡਾ ਚੱਕ ਡੋਗਰਾਂ ਆਦਿ ਹਾਜ਼ਰ ਸਨ।