ਕੈਪਟਨ ਸਰਕਾਰ ਹੁਣ ਤੱਕ ਦੀਆਂ ਫੇਲ ਸਰਕਾਰਾਂ ''ਚੋਂ ਇਕ : ਪ੍ਰੋ. ਚੰਦੂਮਾਜਰਾ

Thursday, Aug 23, 2018 - 10:12 AM (IST)

ਕੈਪਟਨ ਸਰਕਾਰ ਹੁਣ ਤੱਕ ਦੀਆਂ ਫੇਲ ਸਰਕਾਰਾਂ ''ਚੋਂ ਇਕ : ਪ੍ਰੋ. ਚੰਦੂਮਾਜਰਾ

ਪਟਿਆਲਾ (ਬਲਜਿੰਦਰ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੁਣ ਤੱਕ ਦੀਆਂ ਸਭ ਤੋਂ ਫੇਲ ਸਰਕਾਰਾਂ ਵਿਚੋਂ ਇਕ ਹੈ ਕਿਉਂਕਿ ਸਰਕਾਰ ਵਲੋਂ ਨਾ ਕੋਈ ਹੁਣ ਤੱਕ ਡੇਢ ਸਾਲ ਵਿਚ ਨੀਤੀ ਬਣਾਈ ਗਈ ਤੇ ਨਾ ਹੀ ਕੋਈ ਵਾਅਦਾ ਪੂਰਾ ਕੀਤਾ ਗਿਆ। ਪਹਿਲਾਂ ਤਾਂ ਸਮੁੱਚੀ ਕਰਜਾ ਮੁਆਫੀ ਸਿਰਫ ਹਵਾ ਵਿਚ ਲਟਕ ਕੇ ਰਹਿ ਗਈ, ਫਿਰ ਘਰ-ਘਰ ਰੁਜ਼ਗਾਰ ਦੇਣ ਦਾ ਦਾਅਵਾ ਹਵਾ ਹੋ ਗਿਆ। ਪੰਜਾਬ ਦੇ ਨੌਜਵਾਨ ਅੱਜ ਵੀ ਸਮਾਰਟ ਫੋਨ ਦੀ ਉਡੀਕ ਕਰ ਰਹੇ ਹਨ। ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਤਾਂ ਦੂਰ ਜਿਹੜੇ ਨੌਜਵਾਨ ਅਕਾਲੀ-ਭਾਜਪਾ ਸਰਕਾਰ ਵਲੋਂ ਰੁਜ਼ਗਾਰ 'ਤੇ ਰੱਖੇ ਗਏ ਸਨ, ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਸਾਜ਼ਿਸ਼ਾਂ ਘੜਨ ਤੱਕ ਹੀ ਸੀਮਿਤ ਹੈ। ਖੁਦ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸਰਕਾਰ ਚਲਾਉਣ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ। ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਪੁਲਸ ਸਿਆਸੀ ਨੇਤਾਵਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਤੋਂ ਲੈ ਕੇ ਆਪਣੇ ਘਰ ਭਰਨ ਤੋਂ ਇਲਾਵਾ ਕਾਂਗਰਸੀ ਆਗੂਆਂ ਨੂੰ ਕੋਈ ਕੰਮ ਨਹੀਂ। ਇਸ ਮੌਕੇ ਸਾਬਕਾ ਕੌਂਸਲਰ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਮਿੰਟਾ ਵੀ ਹਾਜ਼ਰ ਸਨ।


Related News