ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣ ਕਾਂਗਰਸੀ ਆਗੂ ਨੇ ਕਰਫਿਊ ’ਚ ਰੱਖੀ ਪਾਰਟੀ, 300 ਤੋਂ ਵੱਧ ਕੀਤਾ ਇਕੱਠ

Saturday, Apr 24, 2021 - 01:04 PM (IST)

ਬਠਿੰਡਾ (ਕੁਨਾਲ ਬਾਂਸਲ): ਬੀਤੀ ਰਾਤ ਬਠਿੰਡਾ ਦੇ ਇਕ ਨਿੱਜੀ ਪੈਲੇਸ ’ਚ ਕਾਂਗਰਸੀ ਨੇਤਾਵਾਂ ਵਲੋਂ ਨਾਈਟ ਪਾਰਟੀ ਕੀਤੀ ਗਈ। ਜਿਸ ’ਚ 300 ਦੇ ਕਰੀਬ ਆਦਮੀਆਂ ਦੀ ਭੀੜ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਸੀ। ਕਰੀਬ 4 ਘੰਟੇ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਂ ਦੀ ਪਾਰਟੀ ਚੋਰੀ ਛੁਪੇ ਚੱਲਦੀ ਰਹੀ ਅਤੇ ਪੁਲਸ ਵਲੋਂ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸੰਗਰੂਰ: ਸਿਆਸੀ ਨੇਤਾ ਦੇ ਖ਼ਾਸਮਖ਼ਾਸ ਦੇ ਪੁੱਤਰ ਦੇ ਵਿਆਹ 'ਚ ਸ਼ਰੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ

ਸ਼੍ਰੋਮਣੀ ਅਕਾਲੀ ਦਲ ਵਲੋਂ ਸਵਾਲ ਚੁੱਕਦੇ ਹੋਏ ਬਠਿੰਡਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਂਗਰਸੀ ਨੇਤਾ ਉਸ ਪਾਰਟੀ ’ਚ ਮੌਜੂਦ ਸਨ ਉਨ੍ਹਾਂ ਦੇ ਖ਼ਿਲਾਫ਼ ਨਾਈਟ ਕਰਫਿਊ ਦੀ ਉਲੰਘਣਾ ਕਰਨ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੇ ਲਈ ਕੋਈ ਕਾਨੂੰਨ ਨਹੀਂ ਬਣੇ। ਇਹ ਕਾਨੂੰਨ ਸਿਰਫ਼ ਆਮ ਲੋਕਾਂ ਦੇ ਲਈ ਹੈ। ਆਮ ਲੋਕ ਜੇਕਰ 20 ਦੀ ਵੀ ਭੀੜ ਇਕੱਠੀ ਕਰਨ ਤਾਂ ਉਨ੍ਹਾਂ ਦੇ ਖ਼ਿਲਾਫ਼ ਤੁਰੰਤ ਮਾਮਲਾ ਦਰਜ ਹੋ ਜਾਂਦਾ ਹੈ ਪਰ ਕਾਂਗਰਸੀ ਨੇਤਾਵਾਂ ਦੇ ਖ਼ਿਲਾਫ਼ ਭਾਰੀ ਭੀੜ ਇਕੱਠੀ ਕਰਨ ਦੇ ਬਾਅਦ ਵੀ ਮਾਮਲਾ ਦਰਜ ਨਹੀਂ ਹੋ ਰਿਹਾ ਹੈ।

ਇਹ ਵੀ ਪੜ੍ਹੋ: ਬਠਿੰਡਾ ’ਚ ਕੋਰੋਨਾ ਦਾ ਕਹਿਰ ਜਾਰੀ, 5 ਲੋਕਾਂ ਦੀ ਮੌਤ ਸਣੇ 596 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News