85 ਸਾਲ ਦੀ ਉਮਰ ''ਚ ਕੈਪਟਨ ਸਿੱਧੂ ਨੇ ਨਵੇਂ ਕੀਰਤੀਮਾਨ ਕੀਤੇ ਸਥਾਪਿਤ

Wednesday, Oct 04, 2017 - 02:46 PM (IST)

85 ਸਾਲ ਦੀ ਉਮਰ ''ਚ ਕੈਪਟਨ ਸਿੱਧੂ ਨੇ ਨਵੇਂ ਕੀਰਤੀਮਾਨ ਕੀਤੇ ਸਥਾਪਿਤ

ਮੋਹਾਲੀ (ਨਿਆਮੀਆਂ) : ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਚੋਂ ਸੇਵਾਮੁਕਤ ਹੋਏ 85 ਸਾਲਾ ਕੈਪਟਨ ਜੀ. ਐੱਸ. ਸਿੱਧੂ ਨੇ ਦੋ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਚੀਨ ਦੇ ਰਗਾਉ ਵਿਖੇ 20 ਸਤੰਬਰ ਤੋਂ 28 ਸਤੰਬਰ ਤਕ ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਇਹ ਕੀਰਤੀਮਾਨ ਸਥਾਪਿਤ ਕੀਤੇ। ਇਨ੍ਹਾਂ ਖੇਡਾਂ ਦੌਰਾਨ ਉਨ੍ਹਾਂ ਨੇ 3 ਸੋਨ ਤਮਗੇ ਜਿੱਤ ਕੇ ਵੱਡਾ ਮਾਣ ਹਾਸਿਲ ਕੀਤਾ ਹੈ। ਕੈਪਟਨ ਸਿੱਧੂ ਨੇ ਸ਼ਾਟਪੁੱਟ ਤੇ ਹੈਮਰ ਥ੍ਰੋ ਵਿਚ ਨਵੇਂ ਏਸ਼ੀਆ ਰਿਕਾਰਡ ਬਣਾਏ ਹਨ। ਉਨ੍ਹਾਂ ਨੇ ਸ਼ਾਟਪੁੱਟ ਮੁਕਾਬਲਿਆਂ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਤੇ ਹੈਮਰ ਥਰੋ ਵਿਚ 25.36 ਮੀਟਰ ਸੁੱਟ ਕੇ ਨਵਾਂ ਏਸ਼ੀਅਨ ਰਿਕਾਰਡ ਕਾਇਮ ਕੀਤਾ। ਸਿੱਧੂ ਸ਼ਾਟਪੁੱਟ ਵਿਚ 5ਵੀਂ ਵਾਰ ਤੇ ਹੈਮਰ ਥ੍ਰੋ ਵਿਚ ਤਿੰਨ ਵਾਰ ਚੈਂਪੀਅਨ ਰਹੇ। ਵਰਣਨਯੋਗ ਹੈ ਕਿ ਸਿੱਧੂ ਨੇ ਡਿਸਕਸ ਥਰੋ ਵਿਚ ਵੀ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ


Related News