ਕਿਸਾਨਾਂ ਨੂੰ ਜਾਰੀ ਕੀਤੀ ਗਈ ਕਰਜ਼ ਮੁਆਫੀ ਦੀ ਚੌਥੀ ਕਿਸ਼ਤ, ਜਾਖੜ ਨੇ ਮੰਚ ''ਤੇ ਜ਼ਾਹਿਰ ਕੀਤੀ ਨਾਰਾਜ਼ਗੀ

Thursday, Apr 12, 2018 - 03:30 PM (IST)

ਕਿਸਾਨਾਂ ਨੂੰ ਜਾਰੀ ਕੀਤੀ ਗਈ ਕਰਜ਼ ਮੁਆਫੀ ਦੀ ਚੌਥੀ ਕਿਸ਼ਤ, ਜਾਖੜ ਨੇ ਮੰਚ ''ਤੇ ਜ਼ਾਹਿਰ ਕੀਤੀ ਨਾਰਾਜ਼ਗੀ

ਸੰਗਰੂਰ (ਰਾਜੇਸ਼ ਕੋਹਲੀ) — ਪੰਜਾਬ ਸਰਕਾਰ ਵਲੋਂ ਕਿਸਾਨ ਕਰਜ਼ ਮੁਆਫੀ ਦੀ ਚੌਥੀ ਕਿਸ਼ਤ ਸੰਬੰਧੀ ਸੂਬਾ ਪੱਧਰੀ ਸਮਾਗਮ ਜ਼ਿਲਾ ਸੰਗਰੂਰ ਦੇ ਪਿੰਡ ਰਾਮਪੁਰਾ 'ਚ ਆਯੋਜਿਤ ਕੀਤਾ ਗਿਆ। ਸਮਾਗਮ 'ਚ ਕਿਸਾਨਾਂ ਨੂੰ ਪ੍ਰਮਾਣ ਪੱਤਰ ਵੰਢਣ ਦੇ ਨਾਲ ਹੀ 6 ਜ਼ਿਲਿਆਂ ਦੇ 73748 ਕਿਸਾਨਾਂ ਦੇ ਕਰਜ਼ ਮੁਆਫੀ ਦੇ ਐਲਾਨ ਕੀਤੇ ਗਏ। ਸਿਰਫ ਸੰਗਰੂਰ ਜ਼ਿਲੇ ਦੇ ਹੀ 27977 ਕਿਸਾਨਾਂ ਦਾ 144 ਕਰੋੜ ਦਾ ਕਰਜ਼ ਮੁਆਫ ਕੀਤਾ ਜਾਣਾ ਹੈ।
ਇਸ ਸਮਾਗਮ 'ਚ ਪੰਜਾਬ ਦੀ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ,  ਕੈਬਨਿਟ ਮੰਤਰੀ ਤ੍ਰਿਪਤ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਸੰਸਦੀ ਮੈਂਬਰ ਸੁਨੀਲ ਜਾਖੜ ਤੇ ਕਾਂਗਰਸ ਦੇ ਕਈ ਹੋਰ ਉਘੇ ਆਗੂ ਹਾਜ਼ਰ ਸਨ।
ਇਸ ਮੌਕੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਮੰਚ 'ਤੇ ਨਾਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਕਿ ਕਈ ਅਫਸਰਾਂ 'ਤੇ ਨੀਲਾ ਰੰਗ ਚੜ੍ਹਿਆ ਹੋਇਆ ਹੈ। ਕੈਪਟਨ ਸਾਹਿਬ ਨੂੰ ਇਨ੍ਹਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। 
ਉਨ੍ਹਾਂ ਨੇ ਪੰਜਾਬ 'ਚ ਕਿਸਾਨ ਕਰਜ਼ ਮੁਆਫੀ 'ਤੇ ਬੋਲਦੇ ਕਿਹਾ ਕਿ ਸਾਡੇ ਲਈ ਕਿਸਾਨ ਕੋਈ ਜੁਮਲਾ ਨਹੀਂ, ਅਸੀਂ ਕਿਸਾਨਾਂ ਦੇ ਨਾਲ ਜੁਮਲੇਬਾਜੀ ਨਹੀਂ ਕਰਦੇ। ਉਨ੍ਹਾਂ ਲਈ ਅਸਲ 'ਚ ਕੰਮ ਕਰ ਰਹੇ ਹਨ। ਉਥੇ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨਾ ਹੁੰਦੇ ਤਾਂ ਐੱਸ. ਵਾਈ. ਐੱਲ. ਦਾ ਪਾਣੀ ਹਰਿਆਣਾ 'ਚ ਜਾ ਰਿਹਾ ਹੁੰਦਾ। ਜ਼ਿਕਰਯੋਗ ਹੈ ਕਿ ਸਮਾਗਮ 'ਚ ਮੁੱਖ ਮੰਤਰੀ ਕਪੈਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਨੂੰ ਕਰਜ਼ ਮੁਆਫੀ ਦੇ ਪ੍ਰਮਾਣ ਪੱਤਰ ਦਿੱਤੇ ਜਾਣੇ ਸਨ ਪਰ ਚੌਪਰ 'ਚ ਤਕਨੀਕੀ ਖਰਾਬੀ ਹੋਣ ਕਾਰਨ ਉਹ ਸ਼ਿਰਕਤ ਨਹੀਂ ਕਰ ਸਕੇ। 


Related News