ਕੈਪਟਨ ਸਰਕਾਰ ਕੀਤੇ ਹੋਏ ਵਾਅਦੇ ਪੂਰੇ ਕਰੇਗੀ: ਮਿਨਹਾਸ
Thursday, Aug 10, 2017 - 07:00 PM (IST)
ਭੰਗਾਲਾ(ਰਾਜੂ)— ਭੰਗਾਲਾ ਚੁੰਗੀ ਨਜਦੀਕ ਕਰਨਲ ਦੀ ਕੋਠੀ ਵਾਰਡ ਨੰ.1 'ਚ ਕੈਪਟਨ ਸਰਕਾਰ ਦੀ ਤਰਫੋਂ ਸਸਤਾ ਆਟਾ-ਦਾਲ ਸਕੀਮ ਤਹਿਤ ਕਾਂਗਰਸ ਦੇ ਸੀਨਿਅਰ ਨੇਤਾ ਡਾ. ਸਵਰਣ ਕੁਮਾਰ ਅਤੇ ਬਲਾਕ ਕਾਂਗਰਸ ਪ੍ਰਧਾਨ ਤਰਸੇਮ ਮਿਨਹਾਸ ਨੇ ਗਰੀਬਾਂ ਨੂੰ ਸਸਤਾ ਅਨਾਜ ਦੇਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮੈਨੀਫੈਸਟੋਂ ਵਿੱਚ ਕੀਤੇ ਹੋਏ ਵਾਅਦੇ ਸਰਕਾਰ ਪੂਰੇ ਨਭਾਉਣ ਲਈ ਤਿਆਰ ਹੈ। ਇਸ ਮੌਕੇ ਸਾਬਕਾ ਸਰਪੰਚ ਅਸ਼ਵਨੀ ਕੁਮਾਰ, ਸਾਬਕਾ ਨਗਰ ਕੌਂਸਲ ਪ੍ਰਧਾਨ ਤਰਸੇਮ ਮਿਨਹਾਸ, ਮਾਸਟਰ ਸੇਵਾ ਸਿੰਘ, ਫੂਡ ਸਪਲਾਈ ਇੰਸਪੈਕਟਰ ਮੁਨੀਸ਼ ਬੱਸੀ, ਰਾਜਨ ਕੁਮਾਰ, ਮਹੰਤ ਸੁਨੀਲ ਆਦਿ ਵੱਡੀ ਗਿਣਤੀ 'ਚ ਕਾਂਗਰਸ ਵਰਕਰ 'ਤੇ ਗਰੀਬ ਪਰਿਵਾਰ ਹਾਜ਼ਰ ਸਨ। ਮੌਕੇ 'ਤੇ ਪ੍ਰਧਾਨ ਤਰਸੇਮ ਮਿਨਹਾਸ ਨੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਗਰੀਬਾਂ ਨੂੰ ਖਰਾਬ ਅਨਾਜ ਦਿੱਤਾ ਜਾਂਦਾ ਸੀ ਪਰ ਹੁਣ ਕੈਪਟਨ ਸਰਕਾਰ ਦੇ ਰਾਜ ਵਿੱਚ ਕਿਸੇ ਵੀ ਗਰੀਬ ਨੂੰ ਸਰਕਾਰੀ ਡਿਪੂ ਤੋਂ ਖਰਾਬ ਅਨਾਜ ਨਾ ਦਿੱਤਾ ਜਾਵੇ ਅਗਰ ਲੋਕਾਂ ਨੂੰ ਖਰਾਬ ਅਨਾਜ ਜਾਂਦਾ ਹੈ ਤਾਂ ਉਹ ਗਰੀਬ ਲੋਕ ਤੁਰੰਤ ਸਾਨੂੰ ਦੱਸਣ ਤਾਂਕਿ ਸਬੰਧਤ ਅਧਿਕਾਰੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
