ਕੈਪਟਨ ਨੇ ਵਿਧਾਇਕ ਸੋਨੀ ਨੂੰ ਕੈਬਨਿਟ ''ਚ ਸ਼ਾਮਲ ਕਰ ਕੇ ਮਾਝੇ ਦਾ ਮਾਣ ਵਧਾਇਆ : ਬਿੱਟੂ ਚੋਪੜਾ
Sunday, Apr 22, 2018 - 04:48 AM (IST)

ਖਡੂਰ ਸਾਹਿਬ, (ਜਸਵਿੰਦਰ ਖਹਿਰਾ)- ਮਾਝਾ ਖੇਤਰ ਦੇ ਅੰਮ੍ਰਿਤਸਰ ਸ਼ਹਿਰ ਤੋਂ ਸਰਗਰਮ ਪ੍ਰਦੇਸ਼ ਕਾਂਗਰਸੀ ਆਗੂ ਵਿਧਾਇਕ ਓ.ਪੀ. ਸੋਨੀ ਨੂੰ ਕਾਂਗਰਸ ਹਾਈਕਮਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕੈਬਨਿਟ 'ਚ ਸ਼ਾਮਲ ਕਰ ਕੇ ਮਝੈਲ ਕਾਂਗਰਸੀਆਂ ਦਾ ਮਾਣ ਵਧਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਪ੍ਰਦੀਪ ਕੁਮਾਰ ਚੋਪੜਾ ਮੈਂਬਰ ਬਲਾਕ ਸੰਮਤੀ ਫਤਿਆਬਾਦ ਨੇ ਕਰਦਿਆਂ ਕਿਹਾ ਕਿ ਕਾਂਗਰਸ ਨੇ ਸਮੇਂ-ਸਮੇਂ ਸੂਬੇ ਦੀ ਸੱਤਾ ਸੰਭਾਲ ਕੇ ਮਾਝੇ ਦੇ ਮਿਹਨਤੀ ਵਰਕਰਾਂ ਨੂੰ ਹਮੇਸ਼ਾ ਸਤਿਕਾਰ ਦੇ ਕੇ ਜ਼ਿੰਮੇਵਾਰ ਪਦਵੀਆਂ 'ਤੇ ਸੁਸ਼ੋਭਿਤ ਕੀਤਾ ਹੈ, ਜਿਸ ਦੀ ਲੜੀ ਵਜੋਂ ਓਮ ਪ੍ਰਕਾਸ਼ ਸੋਨੀ ਵੱਲੋਂ ਪਾਰਟੀ ਦੀ ਕੀਤੀ ਸੇਵਾ ਨੂੰ ਬੂਰ ਪਿਆ ਹੈ, ਜੋ ਮਝੈਲਾਂ ਲਈ ਸ਼ੁਭ ਸ਼ਗਨ ਹੈ। ਇਸ ਮੌਕੇ ਉਨ੍ਹਾਂ ਆਪਣੇ ਸਾਥੀ ਕਾਂਗਰਸੀਆਂ ਦੀ ਹਾਜ਼ਰੀ 'ਚ ਆਲ ਇੰਡੀਆ ਕਾਂਗਰਸ ਕਮੇਟੀ ਆਗੂ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਪ੍ਰਧਾਨ ਏ. ਆਈ. ਸੀ. ਸੀ., ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ, ਕੈਪ. ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸੁਨੀਲ ਜਾਖੜ ਪ੍ਰਧਾਨ ਪ੍ਰਦੇਸ਼ ਕਾਂਗਰਸ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸੋਨੀ ਦੇ ਕੈਬਨਿਟ 'ਚ ਸ਼ਾਮਲ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸਮੇਂ ਰਿਤਵਿਕ ਚੋਪੜਾ, ਜੈਵਿਕ ਚੋਪੜਾ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।