ਕੈਪਟਨ ਦੇ ਦਾਦੇ ਦੇ 17 ਕਰੋੜ ਦੇ ਡਿਨਰ ਸੈੱਟ ਦੀ ਪੜ੍ਹੋ ਅਸਲ ਕਹਾਣੀ

04/16/2019 1:51:16 PM

ਜਲੰਧਰ (ਵੈਬ ਡੈਸਕ)- ਪੂਰੇ ਦੇਸ਼ 'ਚ ਚੋਣ ਮਾਹੌਲ 'ਚ ਚਰਮ ਸੀਮਾ 'ਤੇ ਹੈ। ਪੀ. ਐੱਮ. ਨਰਿੰਦਰ ਮੋਦੀ ਦੀ ਰਾਜਨੀਤੀ ਜਿਥੇ ਨਹਿਰੂ ਤੇ ਪਟੇਲ ਦੇ ਇਤਿਹਾਸ ਦੇ ਆਲੇ-ਦੁਆਲੇ ਘੁੰਮਣ ਲੱਗਦੀ ਹੈ, ਉਥੇ ਇਸ ਤਰ੍ਹਾਂ ਦਾ ਰੋਗ ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਲੱਗ ਗਿਆ ਹੈ। ਸੂਬੇ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਵਿਚਕਾਰ ਦਾਦਾ ਤੇ ਪੜਦਾਦੇ ਨੂੰ ਲੈ ਕੇ ਟਵਿਟਰ 'ਤੇ ਜੰਗ ਛਿੜ ਗਈ ਹੈ। ਕੈਪਟਨ ਦਾ ਦੋਸ਼ ਹੈ ਕਿ ਹਰਸਿਮਰਤ ਦੇ ਪੜਦਾਦੇ ਨੇ ਜਨਰਲ ਡਾਇਰ ਨੂੰ ਡਿਨਰ ਕਰਵਾਇਆ ਸੀ, ਜਦੋਂਕਿ ਹਰਸਿਮਰਤ ਨੇ ਇਕ ਟਵਿਟਰ 'ਤੇ ਫੋਟੋ ਸ਼ੇਅਰ ਕਰ ਕੇ ਦਾਅਵਾ ਕੀਤਾ ਹੈ ਕਿ ਕੈਪਟਨ ਦੇ ਦਾਦਾ ਜੀ ਜਨਰਲ ਡਾਇਰ ਨਾਲ ਹਨ। ਚਲੋ ਇਸ ਚੋਣ ਸ਼ੋਰ 'ਚ ਤੁਹਾਨੂੰ ਦੱਸਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਭੁਪਿੰਦਰ ਸਿੰਘ ਲਗਭਗ 17 ਕਰੋੜ ਰੁਪਏ ਦੇ ਡਿਨਰ ਸੈੱਟ 'ਚ ਖਾਣਾ ਖਾਂਦੇ ਸਨ ਅਤੇ ਉਹ ਖੁਦ ਦਾ ਏਅਰਕਰਾਫਟ ਰੱਖਣ ਵਾਲੇ ਪਹਿਲੇ ਭਾਰਤੀ ਸਨ।  
17 ਕਰੋੜ 'ਚ ਨੀਲਾਮ ਹੋਇਆ ਸੀ ਸੈੱਟ
PunjabKesari
ਦੀਵਾਨ ਜਰਮਨੀ ਦਾਸ ਨੇ ਆਪਣੀ ਕਿਤਾਬ 'ਮਹਾਰਾਜਾ' 'ਚ ਉਨ੍ਹਾਂ ਦੇ ਸ਼ਾਹੀ ਸ਼ੌਕਾਂ ਨੂੰ ਬਾਖੂਬੀ ਬਿਆਨ ਕੀਤਾ ਹੈ। ਭੁਪਿੰਦਰ ਸਿੰਘ ਦੇ ਡਿਨਰ ਸੈੱਟ 'ਤੇ ਚਾਂਦੀ ਦੀ ਪਰਤ ਚੜ੍ਹੀ ਹੋਈ  ਸੀ। ਇਸ ਡਿਨਰ ਸੈੱਟ 'ਚ 1400 ਪੀਸ ਸਨ। ਹਾਲਾਂਕਿ ਇਹ ਡਿਨਰ ਸੈੱਟ ਹੁਣ ਲੰਡਨ 'ਚ 19.6 ਲੱਖ ਪੌਂਡ (ਲਗਭਗ 17 ਕਰੋੜ) 'ਚ ਨੀਲਾਮ ਹੋ ਚੁੱਕਾ ਹੈ। ਲੰਡਨ ਦੇ ਟਰੱਸਟੀ ਨੀਲਾਮੀ ਘਰ ਮੁਤਾਬਕ ਇਹ ਡਿਨਰ ਸੈੱਟ ਇਕ ਅਣਜਾਣ ਆਦਮੀ ਤੋਂ 2013 'ਚ ਖਰੀਦਿਆ ਗਿਆ ਸੀ। ਮਹਾਰਾਜਾ ਭੁਪਿੰਦਰ ਸਿੰਘ ਨੇ ਇਸ ਡਿਨਰ ਸੈੱਟ ਨੂੰ ਲੰਡਨ ਦੀ ਕੰਪਨੀ  ਗੋਲਡਸਮਿਥਸ ਐਂਡ ਸਿਵਲਰਸਮਿਥਸ ਕੰਪਨੀ ਤੋਂ ਬਣਵਾਇਆ ਸੀ। ਮਹਾਰਾਜਾ ਦੀ ਜਾਇਦਾਦ ਅਤੇ ਖੁਸ਼ਹਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਆਪਣਾ ਖੁਦ ਦਾ ਜਹਾਜ਼ ਰੱਖਣ ਵਾਲੇ ਭਾਰਤ ਦੇ ਪਹਿਲੇ ਵਿਅਕਤੀ ਸਨ।
ਇਹ ਸਭ ਕੁਝ ਸੀ ਡਿਨਰ ਸੈੱਟ 'ਚ
ਇਸ ਡਾਈਨਿੰਗ ਸੈੱਟ 'ਚ 166 ਕਾਂਟੇ, ਡੈਜਰਟ ਦੇ 111 ਕਾਂਟੇ, 111 ਚਮਚ, 21 ਵੱਡੇ ਚਮਚ, ਸੂਪ ਲਈ ਇਸਤੇਮਾਲ ਹੋਣ ਵਾਲੇ 37 ਚਮਚ, ਸਲਾਦ ਪਰੋਸਣ ਦੇ ਛੇ ਜੋੜੇ ਭਾਂਡੇ, ਚਿਮਟਿਆਂ ਦੇ ਛੇ ਜੋੜੇ, ਸਬਜ਼ੀਆਂ ਕੱਟਣ ਵਾਲੀਆਂ ਕੈਂਚੀਆਂ ਦੇ 3 ਜੋੜੇ, 107 ਸਟੀਲ ਬਲੇਡ ਚਾਕੂ, ਫਲ ਤੇ ਹੋਰ ਕੰਮਾਂ ਨੂੰ ਕਰਨ ਲਈ ਪ੍ਰੋਗਰਾਮ 'ਚ ਲਿਆਉਣ ਵਾਲੇ 111 ਚਾਕੂ ਸ਼ਾਮਲ ਹਨ।
ਅੱਲ੍ਹੜ ਉਮਰ 'ਚ ਹੀ ਖਰੀਦ ਲਏ ਸਨ 3 ਜਹਾਜ਼
ਸਾਲ 1909 'ਚ ਜਿਨ੍ਹਾਂ ਲੋਕਾਂ ਕੋਲ ਆਪਣੇ ਏਅਰੋਪਲੇਨ ਸਨ, ਉਨ੍ਹਾਂ 'ਚ ਜ਼ਿਆਦਾਤਰ ਫ੍ਰੈਂਚ, ਜਰਮਨ, ਡਚ ਅਤੇ ਇੰਗਲਿਸ਼ ਹੀ ਸ਼ਾਮਲ ਸਨ। ਦੀਵਾਨ ਜਰਮਨੀ ਦਾਸ ਨੇ ਆਪਣੀ ਕਿਤਾਬ ਮਹਾਰਾਜਾ 'ਚ ਜ਼ਿਕਰ ਕੀਤਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਅੱਲ੍ਹੜ ਉਮਰ 'ਚ ਹੀ ਤਿੰਨ ਜਹਾਜ਼ ਖਰੀਦ ਲਏ ਸਨ। ਉਹ ਭਾਰਤ ਦੇ ਪਹਿਲੇ ਵਿਅਕਤੀ ਸਨ, ਜਿਨ੍ਹਾਂ ਕੋਲ ਆਪਣੇ ਹਵਾਈ ਜਹਾਜ਼ ਸਨ। ਜਰਮਨੀ ਦਾਸ ਦੀ ਕਿਤਾਬ ਮੁਤਾਬਕ ਮਹਾਰਾਜਾ ਆਫ ਪਟਿਆਲਾ ਕਰਾਫਟ ਸਬੰਧੀ ਵਿਸ਼ਿਆਂ 'ਚ ਬਹੁਤ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਆਪਣੇ ਚੀਫ ਇੰਜੀਨੀਅਰ ਨੂੰ ਇਸ ਸਬੰਧ 'ਚ ਅਧਿਐਨ ਕਰਨ ਲਈ ਯੂਰਪ ਵੀ ਭੇਜਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਾਰ ਮੇਨ ਬਾਈ ਪਲੇਨ ਤੇ ਮੋਨੋ ਪਲੇਨ ਖਰੀਦੇ ਸਨ।


Arun chopra

Content Editor

Related News