ਕੈਪਟਨ ਤੇ CM ਚੰਨੀ ਤੋਂ ਪਹਿਲਾਂ ਇਹ ਦੋ ਵੱਡੇ ਆਗੂ ਇਕੱਠੇ ਦੋ ਸੀਟਾਂ ਤੋਂ ਲੜ ਚੁੱਕੇ ਨੇ ਚੋਣ

Friday, Feb 04, 2022 - 04:58 PM (IST)

ਕੈਪਟਨ ਤੇ CM ਚੰਨੀ ਤੋਂ ਪਹਿਲਾਂ ਇਹ ਦੋ ਵੱਡੇ ਆਗੂ ਇਕੱਠੇ ਦੋ ਸੀਟਾਂ ਤੋਂ ਲੜ ਚੁੱਕੇ ਨੇ ਚੋਣ

ਲੁਧਿਆਣਾ (ਹਿਤੇਸ਼)-ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਇਕੱਠੇ ਦੋ ਸੀਟਾਂ ਤੋਂ ਚੋਣ ਲੜਨ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਚੰਨੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੱਲੋਂ ਵੀ ਇਕੱਠੇ ਦੋ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਉਹ ਖ਼ੁਦ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਖ਼ਿਲਾਫ਼ ਚੋਣ ਲੜਨਗੇ ਅਤੇ ਉਨ੍ਹਾਂ ਦੀ ਪਤਨੀ ਨੂੰ ਮਜੀਠਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜੇਕਰ ਇਕੱਠੇ ਦੋ ਸੀਟਾਂ ਤੋਂ ਚੋਣ ਲੜਨ ਦੇ ਰਿਕਾਰਡ ਦੀ ਗੱਲ ਕਰੀਏ ਤਾਂ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲੰਬੀ ’ਚ ਮੈਦਾਨ ’ਚ ਉਤਾਰਿਆ ਗਿਆ ਸੀ ਪਰ ਉਨ੍ਹਾਂ ਨੂੰ ਸਿਰਫ ਪਟਿਆਲਾ ਤੋਂ ਹੀ ਜਿੱਤ ਪ੍ਰਾਪਤ ਹੋਈ ਸੀ ਤੇ ਇਸੇ ਆਧਾਰ ’ਤੇ ਉਹ ਮੁੱਖ ਮੰਤਰੀ ਬਣੇ ਸਨ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 8 ਫਰਵਰੀ ਤੱਕ ਭੇਜਿਆ ED ਦੇ ਰਿਮਾਂਡ ’ਤੇ

ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਵੱਲੋਂ 2012 ਵਿਚ ਅਕਾਲੀ ਦਲ ਤੋਂ ਵੱਖ ਹੋ ਕੇ ਬਣਾਈ ਗਈ ਨਵੀਂ ਪਾਰਟੀ ਦੇ ਬੈਨਰ ਹੇਠ ਇਕੱਠੇ ਦੋ ਸੀਟਾਂ ਗਿੱਦੜਬਾਹਾ ਤੇ ਮੌੜ ਤੋਂ ਚੋਣ ਲੜੀ ਗਈ ਸੀ ਪਰ ਦੋਵਾਂ ਹੀ ਸੀਟਾਂ ’ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਇਸ ਤੋਂ ਪਹਿਲਾਂ ਉਹ ਗਿੱਦੜਬਾਹਾ ਸੀਟ ਤੋਂ 4 ਵਾਰ ਵਿਧਾਇਕ ਸਨ। ਦੂਜੇ ਪਾਸੇ ਇਕੱਠੇ ਦੋ ਸੀਟਾਂ ਤੋਂ ਚੋਣ ਲੜ ਕੇ ਜਿੱਤਣ ਦਾ ਰਿਕਾਰਡ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਹੈ। ਉਨ੍ਹਾਂ ਨੇ 2002 ’ਚ ਲੰਬੀ ਦੇ ਨਾਲ ਲੁਧਿਆਣਾ ਦੀ ਕਿਲਾ ਰਾਏਪੁਰ ਸੀਟ ਤੋਂ ਚੋਣ ਲੜੀ ਸੀ ਅਤੇ ਦੋਵੇਂ ਸੀਟਾਂ ਜਿੱਤੀਆਂ ਸਨ ਪਰ ਬਾਅਦ ’ਚ ਉਨ੍ਹਾਂ ਨੇ ਕਿਲਾ ਰਾਏਪੁਰ ਸੀਟ ਛੱਡ ਦਿੱਤੀ ਸੀ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ’ਤੇ ਕਾਂਗਰਸ ਦੇ ਸ਼ਾਸਨ ਦੌਰਾਨ ਹੀ ਦਰਜ ਹੋਇਆ ਸੀ ਮਾਮਲਾ : ਚੁੱਘ


author

Manoj

Content Editor

Related News