ਕਰਜ਼ਾ ਮੁਆਫੀ ਦਾ ਪਹਿਲਾ ਫਾਰਮ ਭਰਨ ਵਾਲੇ ਕਿਸਾਨ ਨੂੰ ਭੁੱਲੇ ਕੈਪਟਨ!
Thursday, Apr 05, 2018 - 11:42 AM (IST)

ਗੁਰਦਾਸਪੁਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਲਾ ਗੁਰਦਾਸਪੁਰ ਦੇ ਉਸ ਕਿਸਾਨ ਨੂੰ ਭੁੱਲ ਗਏ, ਜਿਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਮੁਹਿੰਮ 'ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ' ਦੀ ਸ਼ੁਰੂਆਤ ਕੀਤੀ ਸੀ। ਇਹ ਕਿਸਾਨ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਬੁੱਧ ਸਿੰਘ ਹੈ। ਚੋਣਾਂ ਤੋਂ ਪਹਿਲਾਂ 12 ਅਕਤਬੂਰ, 2016 ਨੂੰ ਕੈਪਟਨ ਬੁੱਧ ਸਿੰਘ ਦੇ ਘਰ ਗਏ ਸਨ ਅਤੇ ਉਸ ਦਾ ਕਰਜ਼ਾ ਮੁਆਫੀ ਲਈ ਫਾਰਮ ਭਰਵਾਉਂਦੇ ਹੋਏ ਪਰਿਵਾਰ ਨੂੰ ਕਾਂਗਰਸ ਦੀ ਸਰਕਾਰ ਆਉਣ 'ਤੇ ਪੂਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਹੁਣ ਕਿਸਾਨ ਪਰਿਵਾਰ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਵਾਅਦੇ ਨੂੰ ਪੂਰਾ ਕਰਨ ਕਰਨ।
ਮੁੱਖ ਮੰਤਰੀ ਗੁਰਦਾਸਪੁਰ 'ਚ ਕਰਜ਼ਾ ਮੁਆਫੀ ਨੂੰ ਲੈ ਕੇ ਸਰਟੀਫਿਕੇਟ ਵੰਡਣਗੇ। ਬੁੱਧ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਹੋਣ ਵਾਲੇ ਇਸ ਸਮਾਰੋਹ ਲਈ ਉਸ ਨੂੰ ਪ੍ਰਸ਼ਾਸਨ ਤੋਂ ਕੋਈ ਸੰਦੇਸ਼ ਨਹੀਂ ਮਿਲਿਆ ਹੈ। ਉਸ ਨੇ ਦੱਸਿਆ ਕਿ ਉਸ ਦੀ 31 ਕਨਾਲ ਖੇਤੀਬਾੜੀ ਦੀ ਜ਼ਮੀਨ ਹੈ ਅਤੇ ਉਸੇ ਜ਼ਮੀਨ ਨੂੰ ਗਹਿਣੇ ਰੱਖ ਕੇ ਪੰਜਾਬ ਗ੍ਰਾਮੀਣ ਬੈਂਕ ਤੋਂ ਉਸਨ ੇ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਹੁਣ ਇਹ ਵਿਆਜ ਸਮੇਤ 5 ਲੱਖ ਹੋ ਗਿਆ ਹੈ। ਬੁੱਧ ਸਿੰਘ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਕਰਜ਼ਾ ਮੁਆਫ ਕੀਤਾ ਜਾਵੇ।