ਕੈਪਟਨ ਵੱਲੋਂ ਘੱਗਰ ਦਰਿਆ 'ਚ ਪਾਣੀ ਦੇ ਵਧੇ ਪੱਧਰ ਦੇ ਮੱਦੇਨਜ਼ਰ ਹਵਾਈ ਸਰਵੇਖਣ, ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

Sunday, Aug 01, 2021 - 10:08 AM (IST)

ਕੈਪਟਨ ਵੱਲੋਂ ਘੱਗਰ ਦਰਿਆ 'ਚ ਪਾਣੀ ਦੇ ਵਧੇ ਪੱਧਰ ਦੇ ਮੱਦੇਨਜ਼ਰ ਹਵਾਈ ਸਰਵੇਖਣ, ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਜਲੰਧਰ/ਪਟਿਆਲਾ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਘੱਗਰ ਦਰਿਆ ਦਾ ਹਵਾਈ ਸਰਵੇਖਣ ਕੀਤਾ ਅਤੇ ਦਰਿਆ ਵਿਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਘੱਗਰ ਦਰਿਆ ਪਟਿਆਲਾ ਜ਼ਿਲ੍ਹੇ ਕੋਲੋਂ ਲੰਘਦਾ ਹੈ। ਇਸ ਵਿਚ ਮਾਨਸੂਨ ਦੇ ਦਿਨਾਂ ਵਿਚ ਹੜ੍ਹ ਆਉਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਪੰਜਾਬ ਵਿਚ ਮਾਨਸੂਨ ਹੁਣੇ ਜਿਹੇ ਹੀ ਸਰਗਰਮ ਹੋਇਆ ਹੈ।

ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ : ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ 'ਚ ਸੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ

ਇਸ ਲਈ ਘੱਗਰ ਦਰਿਆ ਵਿਚ ਵੀ ਪਾਣੀ ਦਾ ਪੱਧਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਹੈ। ਘੱਗਰ ਦੇ ਨਾਲ ਲੱਗਦੇ ਖੇਤਾਂ ਵਿਚ ਇਸ ਦਾ ਪਾਣੀ ਦਾਖ਼ਲ ਹੋ ਚੁੱਕਾ ਹੈ। ਕੈਪਟਨ ਅਮਰਿੰਦਰ ਸਿਘ ਨੇ ਘੱਗਰ ਦਰਿਆ ਵਿਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਿੱਛੋਂ ਪਟਿਆਲਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਦਰਿਆ ਦੇ ਪਾਣੀ ਦੇ ਪੱਧਰ ਦਾ ਰੋਜ਼ਾਨਾ ਜਾਇਜ਼ਾ ਲੈਂਦੇ ਰਹਿਣ ਕਿਉਂਕਿ ਜੇ ਮਾਨਸੂਨ ਸਰਗਰਮ ਰਹਿੰਦਾ ਹੈ ਤਾਂ ਹੜ੍ਹ ਤੋਂ ਲੋਕਾਂ ਨੂੰ ਬਚਾਉਣ ਲਈ ਹੁਣ ਤੋਂ ਹੀ ਸਭ ਪ੍ਰਬੰਧ ਮੁਕੰਮਲ ਕਰਨੇ ਹੋਣਗੇ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਨਵੀਂ ਮੁਸੀਬਤ, ਕੋਰੋਨਾ ਰੁਕਣ ਮਗਰੋਂ ਹੁਣ ਮੱਛਰਾਂ ਦਾ ਕੋਹਰਾਮ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੜ੍ਹ ਕੰਟਰੋਲ ਦੇ ਉਪਾਵਾਂ ’ਤੇ ਲਗਾਤਾਰ ਨਜ਼ਰ ਰੱਖਣੀ ਹੋਵੇਗੀ। ਕੈਪਟਨ ਨੇ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਅਧਿਕਾਰੀ ਰੋਜ਼ਾਨਾ ਉਨ੍ਹਾਂ ਨੂੰ ਰਿਪੋਰਟ ਭੇਜਣ। ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਕਿਸੇ ਵੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ। ਸਰਕਾਰ ਨੇ ਪਹਿਲਾਂ ਹੀ ਮਈ ਮਹੀਨੇ ਵਿਚ ਹੜ੍ਹ ’ਤੇ ਕੰਟਰੋਲ ਨੂੰ ਲੈ ਕੇ ਸਭ ਜ਼ਿਲ੍ਹਿਆਂ ਨੂੰ ਗ੍ਰਾਂਟਾਂ ਜਾਰੀ ਕਰ ਦਿੱਤੀਆਂ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News