ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ (ਤਸਵੀਰਾਂ)

07/26/2021 2:31:34 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਵਿਖੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਕਾਰਗਿਲ ਦੀ ਜੰਗ ਦੀ 22ਵੀਂ ਬਰਸੀ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਇਸ ਮੌਕੇ ਕੈਪਟਨ ਨੇ ਕਿਹਾ ਕਿ ਅਸੀਂ ਬੇਸ਼ੱਕ ਕਾਰਗਿਲ ਦੀ ਜੰਗ ਵਿੱਚ ਦੁਸ਼ਮਣਾਂ ਨੂੰ ਹਰਾਉਣ ਵਿੱਚ ਸਫ਼ਲ ਹੋ ਗਏ ਹੋਈਏ ਪਰ ਖ਼ਤਰਾ ਹਾਲੇ ਵੀ ਬਰਕਰਾਰ ਹੈ।

ਇਹ ਵੀ ਪੜ੍ਹੋ : ਅਬੋਹਰ 'ਚ ਦਾਦੇ ਨੇ ਪੋਤੇ ਨਾਲ ਜੋ ਕਾਰਾ ਕੀਤਾ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ

PunjabKesari

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫ਼ੌਜ 'ਤੇ ਪੂਰਾ ਯਕੀਨ ਹੈ, ਜੋ ਚੀਨ, ਪਾਕਿਸਤਾਨ ਤੇ ਤਾਲਿਬਾਨ ਦੇ ਸ਼ਾਤਿਰ ਇਰਾਦਿਆਂ ਨਾਲ ਪੈਦਾ ਹੋਣ ਵਾਲੇ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਤੇ ਉਸ ਖ਼ਿਲਾਫ਼ ਡੱਟ ਕੇ ਲੜਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਸੰਨ 1999 ਨੂੰ 60 ਦਿਨ ਚੱਲੀ ਲੰਬੀ ਕਾਰਗਿਲ ਦੀ ਲੜਾਈ ਵਿੱਚ ਭਾਰਤ ਨੇ ਫ਼ਤਿਹ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ ਹਵਾਈ ਅੱਡੇ ਤੋਂ ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਪਟਨਾ ਦੀ ਫਲਾਈਟ, ਆਨਲਾਈਨ ਬੁਕਿੰਗ ਸ਼ੁਰੂ

PunjabKesari

ਆਓ ਉਨ੍ਹਾਂ ਸਾਰੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰੀਏ, ਜਿਨ੍ਹਾਂ ਨੇ ਹੁਣ ਤੱਕ ਦੀ ਸਭ ਤੋਂ ਸਖ਼ਤ ਜੰਗ ਵਿੱਚ ਨਾ ਸਿਰਫ਼ ਬਹਾਦਰੀ ਨਾਲ ਜੰਗ ਲੜੀ, ਸਗੋਂ ਉਸ ‘ਤੇ ਫ਼ਤਿਹ ਵੀ ਹਾਸਲ ਕੀਤੀ। ਕੈਪਟਨ ਨੇ ਕਿਹਾ ਕਿ ਕਾਰਗਿਲ ਜੰਗ ਦੇ ਸਾਰੇ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਹ ਸਲਾਮ ਕਰਦੇ ਹਨ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News