ਕੈਪਟਨ ਵੱਲੋਂ ਸੂਬੇ ''ਚ ''ਪਸ਼ੂ ਮੰਡੀਆਂ'' ਮੁੜ ਖੋਲ੍ਹਣ ਦਾ ਐਲਾਨ
Saturday, Aug 08, 2020 - 10:48 AM (IST)
ਫਤਿਹਗੜ੍ਹ ਸਾਹਿਬ (ਸੁਰੇਸ਼) : ਫਤਿਹਗੜ੍ਹ ਸਾਹਿਬ ਵਾਸੀ ਗੁਰਧਿਆਨ ਵੱਲੋਂ ‘ਆਸਕ ਕੈਪਟਨ’ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਪਸ਼ੂ ਮੰਡੀਆਂ ਮੁੜ ਖੋਲ੍ਹਣ ਦਾ ਐਲਾਨ ਕੀਤਾ, ਜੋ ਕਿ ਕੋਰੋਨਾ ਦੇ ਮੱਦੇਨਜ਼ਰ ਬੰਦ ਸਨ।
ਇਹ ਵੀ ਪੜ੍ਹੋ : ਸ਼ਿਵ ਸੈਨਾ ਪ੍ਰਧਾਨ ਨੂੰ ਆਇਆ ਧਮਕੀ ਭਰਿਆ ਫੋਨ, ਕੈਪਟਨ ਤੇ DGP ਨੂੰ ਦੱਸਿਆ ਨਿਸ਼ਾਨੇ 'ਤੇ
ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਕਣਕ ਦੀ ਖਰੀਦ ਦੌਰਾਨ ਮੰਡੀਆਂ ’ਚ ਕੋਰੋਨਾ ਤੋਂ ਬਚਾਅ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਉਸੇ ਤਰਜ਼ ’ਤੇ ਪਸ਼ੂ ਮੰਡੀਆਂ ’ਚ ਵੀ ਕੋਰੋਨਾ ਤੋਂ ਬਚਾਅ ਦੇ ਸਾਰੇ ਪ੍ਰਬੰਧ ਕਰ ਕੇ ਇਹ ਮੰਡੀਆਂ ਖੋਲ੍ਹੀਆਂ ਜਾਣਗੀਆਂ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਤੱਕ 54 ਗ੍ਰਿਫ਼ਤਾਰੀਆਂ, 13 ਹੋਰ ਸ਼ੱਕੀਆਂ ਦੀ ਸ਼ਨਾਖ਼ਤ
ਜ਼ਿਕਰਯੋਗ ਹੈ ਕਿ ਫਤਿਹਗੜ੍ਹ ਸਾਹਿਬ ਵਾਸੀ ਗੁਰਧਿਆਨ ਨੇ ਸਵਾਲ ਕੀਤਾ ਸੀ ਕਿ ਕੋਰੋਨਾ ਕਾਰਣ ਪਸ਼ੂ ਮੰਡੀਆਂ ਬੰਦ ਪਈਆਂ ਹਨ, ਜਿਸ ਕਰ ਕੇ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਮੰਡੀਆਂ ’ਚ ਕੋਰੋਨਾ ਤੋਂ ਬਚਾਅ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਂਦਿਆਂ ਇਹ ਮੰਡੀਆਂ ਮੁੜ ਖੋਲ੍ਹੀਆਂ ਜਾਣ।
ਇਹ ਵੀ ਪੜ੍ਹੋ : 'ਪ੍ਰੇਮ ਵਿਆਹ' ਕਰਕੇ ਵਸਾਈ ਸੀ ਨਵੀਂ ਦੁਨੀਆ, 2 ਮਹੀਨਿਆਂ ਬਾਅਦ ਹੋਇਆ ਦੁਖ਼ਦਾਈ ਅੰਤ