ਸੜਕਾਂ ''ਤੇ ਪੈਦਲ ਤੁਰਨ ਵਾਲੇ ਮਜ਼ਦੂਰਾਂ ਸਬੰਧੀ ਕੈਪਟਨ ਵੱਲੋਂ ਸਖਤ ਹੁਕਮ, ਮੋਦੀ ਨੂੰ ਕੀਤੀ ਖਾਸ ਅਪੀਲ

Thursday, May 28, 2020 - 05:33 PM (IST)

ਸੜਕਾਂ ''ਤੇ ਪੈਦਲ ਤੁਰਨ ਵਾਲੇ ਮਜ਼ਦੂਰਾਂ ਸਬੰਧੀ ਕੈਪਟਨ ਵੱਲੋਂ ਸਖਤ ਹੁਕਮ, ਮੋਦੀ ਨੂੰ ਕੀਤੀ ਖਾਸ ਅਪੀਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ 'ਤੇ ਪੈਦਲ ਹੀ ਆਪਣੇ ਸੂਬਿਆਂ ਵੱਲ ਜਾ ਰਹੇ ਪਰਵਾਸੀ ਮਜ਼ਦੂਰਾਂ ਸਬੰਧੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ ਦਿੱਤੇ ਹਨ। ਕੈਪਟਨ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਇਲਾਕੇ 'ਚ ਕੋਈ ਮਜ਼ਦੂਰ ਸੜਕ 'ਤੇ ਪੈਦਲ ਤੁਰਦਾ ਆਪਣੇ ਸੂਬੇ ਵੱਲ ਜਾ ਰਿਹਾ ਹੈ ਤਾਂ ਉਸ ਨੂੰ ਰੋਕਿਆ ਜਾਵੇ ਅਤੇ ਸਰਕਾਰੀ ਗੱਡੀ 'ਚ ਬਿਠਾ ਕੇ ਰੇਲਵੇ ਸਟੇਸ਼ਨ ਤੱਕ ਛੱਡਿਆ ਜਾਵੇ ਤਾਂ ਜੋ ਉਹ ਟਰੇਨ 'ਚ ਬੈਠ ਕੇ ਆਪਣੇ ਘਰ ਵਾਪਸ ਪਰਤ ਸਕੇ। ਇਸ ਦੇ ਨਾਲ ਹੀ ਕੈਪਟਨ ਨੇ ਇਨ੍ਹਾਂ ਮਜ਼ਦੂਰਾਂ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ ਤਾਂ ਜੋ ਉਹ ਟਰੇਨ 'ਚ ਭੁੱਖੇ ਨਾ ਰਹਿਣ। ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਨੂੰ ਆਪੋ-ਆਪਣੇ ਘਰਾਂ 'ਚ ਪਹੁੰਚਾਉਣ ਲਈ 35 ਕਰੋੜ ਰੁਪਏ ਖਰਚੇ ਸਨ ਅਤੇ ਇਸ ਦੇ ਤਹਿਤ ਹੁਣ ਤੱਕ 300 ਟਰੇਨਾਂ ਰਾਹੀਂ ਕਰੀਬ ਸਾਢੇ 4 ਲੱਖ ਮਜ਼ਦੂਰ ਪੰਜਾਬ 'ਚੋਂ ਆਪਣੇ ਜ਼ਿਲ੍ਹਿਆਂ 'ਚ ਵਾਪਸ ਪਰਤ ਚੁੱਕਾ ਹੈ। 

ਇਹ ਵੀ ਪੜ੍ਹੋ : ਪਲਾਜ਼ਮਾ ਦਾਨ ਕਰਨਗੇ 'ਕੋਰੋਨਾ' ਤੋਂ ਜੰਗ ਜਿੱਤ ਚੁੱਕੇ ਬਾਪੂਧਾਮ ਦੇ ਲੋਕ
ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਖਾਸ ਅਪੀਲ
ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਖਾਸ ਅਪੀਲ ਕਰਦਿਆਂ ਕਿਹਾ ਹੈ ਕਿ ਅਜਿਹੇ ਮਜ਼ਦੂਰਾਂ, ਫੈਕਟਰੀ 'ਚ ਕੰਮ ਕਰਦੇ ਗਰੀਬ ਲੋਕਾਂ ਲਈ ਕੇਂਦਰ ਸਰਕਾਰ ਨੂੰ 10 ਹਜ਼ਾਰ ਰੁਪਿਆ ਦੇਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਮਨਰੇਗਾ ਤਹਿਤ ਪੇਂਡੂ ਗਰੀਬਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿੱਤਾ ਜਾਵੇ ਅਤੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਲੋਕਾਂ ਨੂੰ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਕੈਪਟਨ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੇ ਝੋਨੇ ਦੀ ਬੀਜਾਈ ਕਰਕੇ, ਕਣਕ ਦੀ ਵਾਢੀ ਕਰਕੇ ਅਤੇ ਫੈਕਟਰੀਆਂ 'ਚ ਕੰਮ ਕਰਕੇ ਪੰਜਾਬ ਦੀ ਆਮਦਨ ਵਧਾਈ ਹੈ, ਇਸ ਲਈ ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਤੋਂ ਪਿੱਛੇ ਨਹੀਂ ਹਟੇਗੀ।
ਇਹ ਵੀ ਪੜ੍ਹੋ : ਬਿਨਾਂ ਮਾਸਕ ਪਾਏ ਸਾਈਕਲਿੰਗ ਕਰ ਰਹੇ ਪਿਓ-ਪੁੱਤ ਤੇ ਮੁਕੱਦਮਾ ਦਰਜ


author

Babita

Content Editor

Related News