ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ''ਚ ਕੈਪਟਨ ਬੋਲੇ, ''ਸੰਵਿਧਾਨ ਨਾਲ ਕਿਸੇ ਨੂੰ ਛੇੜਛਾੜ ਦਾ ਹੱਕ ਨਹੀਂ''

Monday, Dec 30, 2019 - 06:36 PM (IST)

ਨਾਗਰਿਕਤਾ ਸੋਧ ਬਿੱਲ  ਦੇ ਵਿਰੋਧ ''ਚ ਕੈਪਟਨ ਬੋਲੇ, ''ਸੰਵਿਧਾਨ ਨਾਲ ਕਿਸੇ ਨੂੰ ਛੇੜਛਾੜ ਦਾ ਹੱਕ ਨਹੀਂ''

ਲੁਧਿਆਣਾ : ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਸ਼ਹਿਰ 'ਚ ਕਾਂਗਰਸ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਅਗਵਾਈ ਕਰਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਾਲ ਕਿਸੇ ਨੂੰ ਵੀ ਛੇੜਛਾੜ ਕਰਨ ਦਾ ਹੱਕ ਨਹੀਂ ਹੈ ਪਰ ਭਾਜਪਾ ਸੰਵਿਧਾਨ ਦੀ ਬੁਨਿਆਦ ਨੂੰ ਹਿਲਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੂ. ਐੱਨ. ਓ. ਨੇ ਵੀ ਨਾਗਰਿਕਾ ਸੋਧ ਬਿੱਲ ਨੂੰ ਗਲਤ ਦੱਸਿਆ ਹੈ।

ਕੈਪਟਨ ਨੇ ਕਿਹਾ ਕਿ ਸਾਡਾ ਦੇਸ਼ ਧਰਮ ਨਿਰਪੱਖ ਦੇਸ਼ ਹੈ ਅਤੇ ਭਾਜਪਾ ਸਰਕਾਰ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ਇਸ ਐਕਟ ਦੇ ਬਿਲਕੁਲ ਖਿਲਾਫ ਹੈ ਅਤੇ ਪੰਜਾਬ 'ਚ ਇਸ ਨੂੰ ਲਾਗੂ ਨਾ ਕਰਨ ਦਾ ਪ੍ਰਣ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਹਮੇਸ਼ਾ ਧਰਮ ਨਿਰਪੱਖਤਾ ਦਾ ਹੀ ਸੁਨੇਹਾ ਦਿੱਤਾ ਹੈ ਪਰ ਮੋਦੀ ਸਰਕਾਰ ਇਸ ਨੂੰ ਤਬਾਹ ਕਰਨ 'ਚ ਲੱਗੀ ਹੋਈ ਹੈ। ਇਸ ਮੌਕੇ ਕੈਪਟਨ ਸਮੇਤ ਪੰਜਾਬ ਦੀ ਤਮਾਮ ਲੀਡਰਸ਼ਿਪ ਮੌਜੂਦ ਰਹੀ।


author

Babita

Content Editor

Related News