ਕਲੋਜ਼ਰ ਰਿਪੋਰਟ ਬਾਰੇ ਸੀ. ਬੀ. ਆਈ. ਦੇ ਕਾਨੂੰਨੀ ਕਦਮਾਂ ਦਾ ਪੂਰਾ ਵਿਰੋਧ ਕਰਾਂਗੇ : ਕੈਪਟਨ

Tuesday, Aug 27, 2019 - 10:15 AM (IST)

ਕਲੋਜ਼ਰ ਰਿਪੋਰਟ ਬਾਰੇ ਸੀ. ਬੀ. ਆਈ. ਦੇ ਕਾਨੂੰਨੀ ਕਦਮਾਂ ਦਾ ਪੂਰਾ ਵਿਰੋਧ ਕਰਾਂਗੇ : ਕੈਪਟਨ

ਚੰਡੀਗਡ਼੍ਹ/ਜਲੰਧਰ (ਅਸ਼ਵਨੀ, ਧਵਨ)— ਬੇਅਦਬੀ ਮਾਮਲਿਆਂ ਨੂੰ ਕਾਨੂੰਨੀ ਸਿੱਟੇ ’ਤੇ ਲਿਜਾਣ ਲਈ ਸੂਬਾ ਸਰਕਾਰ ਦੇ ਯਤਨਾਂ ’ਚ ਅਡ਼ਿੱਕਾ ਡਾਹੁਣ ਦੀ ਕੋਸ਼ਿਸ਼ ਕਰਨ ਦੇ ਸੀ. ਬੀ. ਆਈ. ਦੇ ਕਦਮ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਦੱਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਨੂੰ ਕੇਂਦਰੀ ਜਾਂਚ ਏਜੰਸੀ ਵੱਲੋਂ ਆਪਣੀ ਬਰਗਾਡ਼ੀ ਕਲੋਜ਼ਰ ਰਿਪੋਰਟ ਨੂੰ ਅਟਕਾਉਣ ਦੀ ਪੈਰਵੀ ਦੀ ਕਾਨੂੰਨੀ ਤੌਰ ’ਤੇ ਮੁਖਾਲਫ਼ਤ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਨ੍ਹਾਂ ਮਾਮਲਿਆਂ ’ਚ ਅੱਗੇ ਜਾਂਚ ਕਰਨ ਲਈ ਸੀ. ਬੀ. ਆਈ. ਦੀ ਵਕਾਲਤ ਦਾ ਵਿਰੋਧ ਕਰਨ ਲਈ ਮਜ਼ਬੂਤ ਕੇਸ ਤਿਆਰ ਕਰਨ ਲਈ ਕਿਹਾ ਕਿਉਂ ਜੋ ਇਨ੍ਹਾਂ ਕੇਸਾਂ ’ਚ ਕੇਂਦਰੀ ਜਾਂਚ ਏਜੰਸੀ ਨੇ ਬਿਨਾਂ ਕਿਸੇ ਜਾਂਚ ਜਾਂ ਆਧਾਰ ਦੇ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਸੀ.ਬੀ.ਆਈ. ਨੇ ਬਰਗਾਡ਼ੀ ਬੇਅਦਬੀ ਕੇਸਾਂ ਦੇ ਸਮੁੱਚੇ ਮਾਮਲੇ ਨੂੰ ਇਕ ਬੁਝਾਰਤ ਬਣਾ ਕੇ ਰੱਖ ਦਿੱਤਾ। ਅਸੀਂ ਸੀ.ਬੀ.ਆਈ. ਦੇ ਸਿਆਸੀ ਤੌਰ ’ਤੇ  ਚੁੱਕੇ ਜਾਣ ਵਾਲੇ ਅਜਿਹੇ ਕਦਮ ਨੂੰ ਅੱਗੇ ਵਧਣ ਨਹੀਂ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਕੇਸ ’ਚ ਨਿਆਂ ਨੂੰ ਯਕੀਨੀ ਬਣਾਉਣ ਲਈ ਏਜੰਸੀ ਵਿਰੁੱਧ ਪੂਰੀ ਦ੍ਰਿਡ਼੍ਹਤਾ ਨਾਲ ਪੈਰਵੀ ਕਰੇਗੀ।

 


author

shivani attri

Content Editor

Related News