ਕੈਪਟਨ ਤੇ ਉਨ੍ਹਾਂ ਦੇ ਬੇਟੇ ਖਿਲਾਫ ਦਾਇਰ ਸ਼ਿਕਾਇਤਾਂ ''ਤੇ ਹੋਈ ਸੁਣਵਾਈ

Tuesday, Jan 22, 2019 - 02:00 PM (IST)

ਕੈਪਟਨ ਤੇ ਉਨ੍ਹਾਂ ਦੇ ਬੇਟੇ ਖਿਲਾਫ ਦਾਇਰ ਸ਼ਿਕਾਇਤਾਂ ''ਤੇ ਹੋਈ ਸੁਣਵਾਈ

ਲੁਧਿਆਣਾ (ਮਹਿਰਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ 'ਤੇ ਸੁਣਵਾਈ ਕਰਦੇ ਹੋਏ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ. ਕੇ. ਗੋਇਲ ਦੀ ਅਦਾਲਤ ਨੇ ਇਸ ਨੂੰ 4 ਫਰਵਰੀ ਲਈ ਟਾਲ ਦਿੱਤਾ ਹੈ ਅਤੇ ਆਮਦਨ ਕਰ ਵਿਭਾਗ ਨੂੰ ਆਪਣੀਆਂ ਗਵਾਹੀਆਂ ਕਰਵਾਉਣ ਲਈ ਕਿਹਾ ਹੈ। ਹਾਲਾਂਕਿ ਆਮਦਨ ਕਰ ਵਿਭਾਗ ਵੱਲੋਂ ਆਪਣੇ ਵਕੀਲ ਰਾਕੇਸ਼ ਗੁਪਤਾ ਰਾਹੀਂ ਡਾਕਟਰ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਵਾਈ ਗਈ, ਜੋ ਪੂਰੀ ਨਹੀਂ ਹੋ ਸਕੀ। ਅਦਾਲਤ ਨੇ ਉਕਤ ਗਵਾਹੀ ਅਤੇ ਬਾਕੀ ਗਵਾਹੀਆਂ ਲਈ ਅੱਜ ਦੀ ਸੁਣਵਾਈ 4 ਫਰਵਰੀ ਲਈ ਟਾਲ ਦਿੱਤੀ ਹੈ।


author

Babita

Content Editor

Related News