ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ 'ਚ ਕੰਮ ਕਰਦੇ 2 ਮਜ਼ਦੂਰਾਂ ਦੀ ਸ਼ੱਕੀ ਹਾਲਾਤ 'ਚ ਮੌਤ

Saturday, Jul 20, 2019 - 01:33 PM (IST)

ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ 'ਚ ਕੰਮ ਕਰਦੇ 2 ਮਜ਼ਦੂਰਾਂ ਦੀ ਸ਼ੱਕੀ ਹਾਲਾਤ 'ਚ ਮੌਤ

ਸ਼ਿਮਲਾ/ਨਾਰਕੰਡਾ— ਸ਼ਿਮਲਾ ਦੇ ਨਾਰਕੰਡਾ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਦੇ ਬਗੀਚੇ 'ਚ ਕੰਮ ਕਰਨ ਵਾਲੇ 2 ਮਜ਼ਦੂਰਾਂ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਦੇਵ ਬਹਾਦਰ ਅਤੇ ਦੂਜਾ ਪਟਿਆਲਾ ਦੇ ਰਹਿਣ ਵਾਲੇ ਰਾਮੂ ਦੇ ਤੌਰ 'ਤੇ ਹੋਈ ਹੈ। ਜਾਣਕਾਰੀ ਅਨੁਸਾਰ ਬਗੀਚੇ 'ਚ ਕੰਮ ਕਰਨ ਵਾਲੀ ਔਰਤ ਨੇ ਸ਼ੁੱਕਰਵਾਰ ਸਵੇਰੇ ਮਾਲੀ ਦਾ ਕੰਮ ਕਰਦੇ ਨੇਪਾਲੀ ਮਜ਼ਦੂਰ ਦੇਵ ਬਹਾਦਰ ਵਾਸੀ ਪਿੰਡ ਦੋਛੀ ਸਾਧੂਪੁਲ ਸੋਲਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਨਹੀਂ ਖੁੱਲ੍ਹਿਆ। ਔਰਤ ਨੇ ਸਾਥੀ ਮਜ਼ਦੂਰਾਂ ਨੂੰ ਬੁਲਾਇਆ ਅਤੇ ਦਰਵਾਜ਼ਾ ਤੋੜ ਕੇ ਜਦੋਂ ਕਮਰਾ ਖੁਲ੍ਹਵਾਇਆ ਗਿਆ ਤਾਂ ਦੇਵ ਬਹਾਦਰ ਮ੍ਰਿਤ ਪਿਆ ਮਿਲਿਆ। ਸੂਚਨਾ 'ਤੇ ਪੁੱਜੀ ਪੁਲਸ ਨੇ ਮੌਕੇ 'ਤੇ ਜਾਂਚ ਸ਼ੁਰੂ ਕੀਤੀ।PunjabKesariਇਸ ਦੌਰਾਨ ਦੁਪਹਿਰ ਕਰੀਬ 2 ਵਜੇ ਬਗੀਚੇ 'ਚ ਕੰਮ ਕਰ ਰਹੇ ਇਕ ਹੋਰ ਮਜ਼ਦੂਰ ਰਾਮੂ ਦੀ ਸਿਹਤ ਵੀ ਖਰਾਬ ਹੋ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਆਈ.ਜੀ.ਐੱਮ.ਸੀ. ਸ਼ਿਮਲਾ ਪਹੁੰਚਾਇਆ ਗਿਆ ਹੈ। ਡੀ.ਐੱਸ.ਪੀ. ਅਭਿਮਨਿਊ ਵਰਮਾ ਨੇ ਦੋਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।


author

DIsha

Content Editor

Related News