ਨਵਜੋਤ ਸਿੱਧੂ ਦੀ ਤਾਜਪੋਸ਼ੀ ਦੌਰਾਨ ਮੰਚ ’ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

Friday, Jul 23, 2021 - 11:08 PM (IST)

ਨਵਜੋਤ ਸਿੱਧੂ ਦੀ ਤਾਜਪੋਸ਼ੀ ਦੌਰਾਨ ਮੰਚ ’ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ : ਪਾਰਟੀ ਵਿਚ ਚੱਲੇ ਵੱਡੇ ਰੇੜਕੇ ਤੋਂ ਬਾਅਦ ਹਾਈਕਮਾਨ ਦੇ ਹੁਕਮਾਂ ਤਹਿਤ ਪੰਜਾਬ ਕਾਂਗਰਸ ਦੇ ਬਣਾਏ ਗਏ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਤਾਜਪੋਸ਼ੀ ਹੋਈ। ਇਸ ਤਾਜੋਪਸ਼ੀ ਸਮਾਗਮ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਤੋਂ ਇਲਾਵਾ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਜ਼ਰ ਆਈ। ਇਸ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਇਕੱਠਿਆਂ ਬੈਠੇ ਨਜ਼ਰ ਆਏ। ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਸਣੇ ਸਾਰੇ ਕਾਰਜਕਾਰੀ ਪ੍ਰਧਾਨਾਂ ਨੂੰ ਵਧਾਈ ਦਿੱਤੀ। ਕੈਪਟਨ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜਦੋਂ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਨਵਜੋਤ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਹਨ ਤਾਂ ਇਸ ਮਗਰੋਂ ਉਨ੍ਹਾਂ ਆਖਿਆ ਸੀ ਕਿ ਹਾਈਕਮਾਨ ਜਿਹੜਾ ਵੀ ਫ਼ੈਸਲਾ ਲੈਂਦੀ ਹੈ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ ਪਰ ਹੁਣ ਲੋੜ ਹੈ ਇਕੱਠਿਆਂ ਹੋ ਕੇ ਦੇਸ਼ ਅਤੇ ਪੰਜਾਬ ਦੀ ਭਲਾਈ ਕਈ ਕੰਮ ਕਰਨ ਦੀ। 

ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਜਾਖੜ ਨੇ ਭਰੇ ਮੰਚ ’ਤੇ ਆਖੀਆਂ ਵੱਡੀਆਂ ਗੱਲਾਂ, ਸੁੱਖੀ ਰੰਧਾਵਾ ’ਤੇ ਦਿੱਤਾ ਇਹ ਬਿਆਨ

PunjabKesari

ਕੈਪਟਨ ਨੇ ਮੰਚ ’ਤੇ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਔਖੇ ਸਮੇਂ ਵੀ ਪੰਜਾਬ ਸਰਕਾਰ ਨੇ ਬਿਹਤਰੀਨ ਕੰਮ ਕੀਤਾ, ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਾਨੂੰਨੀ ਨੁਕਤਿਆਂ ਕਾਰਣ ਅੜਚਣ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਮੰਤਰੀ ਓ. ਪੀ. ਸੋਨੀ ਨੇ ਬਿਹਤਰੀਨ ਕੰਮ ਕੀਤਾ ਹੈ ਅਤੇ ਇਨ੍ਹਾਂ ਸਦਕਾ ਹੀ ਕੋਵਿਡ ਦੀ ਜੰਗ ’ਚ ਅੱਜ ਪੰਜਾਬ ਦੇਸ਼ ’ਚੋਂ ਨੰਬਰ ਇਕ ’ਤੇ ਹੈ।  ਇਸ ਤੋਂ ਇਲਾਵਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਿੱਖਿਆ ਦੇ ਖੇਤਰ ’ਚ ਬਿਹਤਰੀਨ ਕੰਮ ਕੀਤਾ, ਜਿਸ ਕਾਰਣ ਅੱਜ ਪ੍ਰਾਇਮਰੀ ਸਿੱਖਿਆ ਵਿਚ ਪੰਜਾਬ ਨੰਬਰ ਇਕ ’ਤੇ ਹੈ। ਫਿਰ ਇਹ ਕਹਿ ਦੇਣਾ ਕਿ ਪੰਜਾਬ ਸਰਕਾਰ ਨੇ ਕੁੱਝ ਨਹੀਂ ਕੀਤਾ ਇਹ ਠੀਕ ਨਹੀਂ ਹੈ। ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਕਾਨੂੰਨ ਨਾਲ ਸੰਬੰਧਤ ਹਨ। ਕੈਪਟਨ ਨੇ ਕਿਹਾ ਕਿ ਅਕਾਲੀ ਦਲ ਨੇ ਇਹ ਕੇਸ ਸੀ. ਬੀ. ਆਈ. ਨੂੰ ਦੇ ਦਿੱਤਾ ਸੀ ਪਰ ਕਾਂਗਰਸ ਸਰਕਾਰ ਸੁਪਰੀਮ ਕੋਰਟ ਵਿਚ ਜਾ ਕੇ ਇਹ ਕੇਸ ਆਪਣੇ ਕੋਲ ਵਾਪਸ ਲੈ ਆਈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੋਕਾਂ ਨੇ ਇਨ੍ਹਾਂ ਨੂੰ ਪਛਾਣ ਲਿਆ ਹੈ ਅਗਲੀਆਂ ਚੋਣਾਂ ਵਿਚ ਨਾ ਬਾਦਲ ਰਹੇਗਾ ਅਤੇ ਨਾ ਹੀ ਮਜੀਠਾ।

ਇਹ ਵੀ ਪੜ੍ਹੋ : ਕੈਪਟਨ ਵਲੋਂ ਦਿੱਤੇ ਚਾਹ ਦੇ ਸੱਦੇ ’ਚ ਪਹੁੰਚੇ ਨਵਜੋਤ ਸਿੱਧੂ, ਲੰਮੇ ਸਮੇਂ ਬਾਅਦ ਇਕੱਠਿਆਂ ਨਜ਼ਰ ਆਏ

PunjabKesari

ਸਿੱਧੂ ਦੇ ਪਿਤਾ ਮੈਨੂੰ ਕਾਂਗਰਸ ’ਚ ਲੈ ਕੇ ਆਏ : ਕੈਪਟਨ
ਆਪਣੇ ਸੰਬੋਧਨ ਦੌਰਾਨ ਕੈਪਟਨ ਨੇ ਸਿੱਧੂ ਦੇ ਪਰਿਵਾਰ ਨਾਲ ਸਬੰਧਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਪਿਤਾ ਨੇ ਮੈਨੂੰ ਕਾਂਗਰਸ ਜੁਆਇਨ ਕਰਵਾਈ ਸੀ। ਉਨ੍ਹਾਂ ਕਿਹਾ ਕਿ ਜਦੋਂ 1963 ਵਿਚ ਸਿੱਧੂ ਦਾ ਜਨਮ ਹੋਇਆ ਸੀ ਉਦੋਂ ਮੈਂ ਚੀਨ ਦੇ ਬਾਰਡਰ ’ਤੇ ਸੀ, ਸਾਡੇ ਦੋਵਾਂ ਵਿਚਕਾਰ ਇਨਾਂ ਫਰ਼ਕ ਹੈ। ਇਨ੍ਹਾਂ ਦੇ ਪਿਤਾ ਜੀ ਅਤੇ ਮੇਰੇ ਮਾਤਾ ਜੀ ਇਕੱਠੇ ਰਹੇ। 1967 ਵਿਚ ਇੰਦਰਾ ਗਾਂਧੀ ਨੇ ਮੇਰੇ ਮਾਤਾ ਨੂੰ ਚੋਣ ਲੜਾਈ ਅਤੇ ਉਹ ਜਿੱਤੇ। 1970 ਵਿਚ ਜਦੋਂ ਮੈਂ ਫੌਜ ਛੱਡੀ ਤਾਂ ਮਾਤਾ ਨੇ ਮੈਨੂੰ ਸਿਆਸਤ ’ਚ ਆਉਣ ਲਈ ਕਿਹਾ ਤਾਂ ਨਵਜੋਤ ਸਿੱਧੂ ਦੇ ਪਿਤਾ ਨਾਲ ਮੇਰੀਆਂ ਕਈ ਬੈਠਕਾਂ ਹੋਈਆਂ ਅਤੇ ਉਨ੍ਹਾਂ ਨੇ ਮੈਨੂੰ ਸਿਆਸਤ ਵਿਚ ਆਉਣ ਲਈ ਪ੍ਰੇਰਤ ਕੀਤਾ। ਉਸ ਸਮੇਂ ਨਵਜੋਤ ਸਿੱਧੂ 6 ਸਾਲ ਦੇ ਸਨ। ਕੈਪਟਨ ਨੇ ਕਿਹਾ ਕਿ ਹੁਣ ਅਸੀਂ ਦੋਵੇਂ ਇਕੱਠੇ ਹੋ ਕੇ ਚੱਲਾਂਗੇ। ਸਾਡੇ ’ਤੇ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਤਾਜਪੋਸ਼ੀ ਸਮਾਗਮ ’ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਦਿੱਤੀਆਂ ਵਧਾਈਆਂ

PunjabKesari

ਸਰਹੱਦ ਪਾਰ ਵਾਲਾ ਦੁਸ਼ਮਣ ਹਮੇਸ਼ਾ ਸਾਡੇ ਦੇਸ਼ ’ਚ ਦੰਗਾ ਫਸਾਦ ਕਰਵਾਉਣ ਦੀਆਂ ਵਿਉਂਤਾ ਘੜਦਾ ਹੈ। ਪਾਕਿਸਾਨ ਅਤੇ ਚੀਨ ਦੇ ਨਾਲ ਨਾਲ ਹੁਣ ਤਾਲਿਬਾਨ ਵੀ ਸਾਡੀ ਸਰਹੱਦ ’ਤੇ ਆ ਸਕਦਾ ਹੈ, ਇਸ ਲਈ ਸਾਨੂੰ ਚੌਕੰਨੇ ਹੋਣਾ ਪਵੇਗਾ। ਕੈਪਟਨ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਆਪਣੀ ਡਿਊਟੀ ਨਿਭਾਈ ਹੈ ਅਤੇ ਹੁਣ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਦੇਸ਼ ਲਈ ਆਪਣੀ ਲੜਾਈ ਜਾਰੀ ਰੱਖਣਗੇ। ਕੈਪਟਨ ਨੇ ਕਿਹਾ ਕਿ ਨਾ ਅਕਾਲੀ ਦਲ ਅਤੇ ਨਾ ਆਮ ਆਦਮੀ ਪਾਰਟੀ ’ਤੇ ਭਰੋਸਾ। ਸਗੋਂ ਖ਼ਬਰਾਂ ਤਾਂ ਇਹ ਵੀ ਸਨ ਕਿ ਆਮ ਆਦਮੀ ਪਾਰਟੀ ਵਾਲੇ ਤਾਂ ਪਾਕਿਸਤਾਨ ਨਾਲ ਗਠਜੋੜ ਕਰਦੇ ਰਹਿੰਦੇ ਹਨ। ਹੁਣ ਵੇਲੇ ਦੇਸ਼ ਦੀ ਰਾਖੀ ਕਰਨ ਦਾ ਹੈ ਅਤੇ ਜ਼ਿੰਮੇਵਾਰੀ ਹੁਣ ਨਵੀਂ ਪੀੜ੍ਹੀ ਦੀ ਹੱਥ ਵਿਚ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮਸਲੇ ਹੱਲ ਕਰਨ ਲਈ ਹੀ ਮੈਂ ਪ੍ਰਧਾਨਗੀ ਲਈ : ਨਵਜੋਤ ਸਿੱਧੂ

PunjabKesari

ਨੋਟ : ਕੀ ਹੁਣ ਪੰਜਾਬ ਕਾਂਗਰਸ ਵਿਚ ਪੈਦਾ ਹੋਇਆ ਕਲੇਸ਼ ਖ਼ਤਮ ਹੋ ਜਾਵੇਗਾ? ਕੁਮੈਂਟ ਕਰਕੇ ਦਿਓ ਆਪਣੇ ਵਿਚਾਰ।


author

Gurminder Singh

Content Editor

Related News