ਪੰਜਾਬ ''ਚ ਸ਼ਰਾਬ ਦੀ ਤਸਕਰੀ ''ਤੇ ਆਖਿਰ ਕੈਪਨਟ ਨੇ ਤੋੜੀ ਚੁੱਪ, ਐੱਸ. ਆਈ. ਟੀ. ਗਠਿਤ ਕਰਨ ਦਾ ਐਲਾਨ

06/06/2020 6:29:22 PM

ਚੰਡੀਗੜ੍ਹ/ਜਲੰਧਰ (ਹਰੀਸ਼ਚੰਦਰ, ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਲਾਬੰਦੀ ਦੌਰਾਨ ਸੂਬੇ 'ਚ ਸ਼ਰਾਬ ਦੀ ਗ਼ੈਰ-ਕਾਨੂੰਨੀ ਵਿਕਰੀ ਅਤੇ ਤਸਕਰੀ ਦੇ ਸਮੁੱਚੇ ਰੈਕੇਟ ਦੀ ਜਾਂਚ ਲਈ ਐੱਸ. ਆਈ. ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਗਠਿਤ ਕਰਨ ਦਾ ਐਲਾਨ ਕੀਤਾ ਹੈ। ਬੀਤੇ ਦਿਨੀਂ ਪੱਤਰਕਾਰਾਂ ਨਾਲ ਵੀਡੀਓ ਪ੍ਰੈਸ ਕਾਨਫਰੰਸ 'ਚ ਮੁੱਖ ਮੰਤਰੀ ਨੇ ਕਿਹਾ ਕਿ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰਿਆ ਐੱਸ. ਆਈ. ਟੀ. ਦੀ ਅਗਵਾਈ ਕਰਨਗੇ। ਉਨ੍ਹਾਂ ਸਹਿਮਤੀ ਪ੍ਰਗਟਾਈ ਕਿ ਹੋਰ ਸੂਬਿਆਂ ਤੋਂ ਸ਼ਰਾਬ ਤਸਕਰੀ ਅਤੇ ਗ਼ੈਰ-ਕਾਨੂੰਨੀ ਵਿਕਰੀ ਸੂਬੇ ਦੇ ਕੁੱਝ ਅਨਸਰਾਂ ਦੀ ਮਿਲੀਭੁਗਤ ਦੇ ਬਿਨਾਂ ਸੰਭਵ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ 'ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ  

ਬੀਜ ਘੋਟਾਲੇ 'ਚ ਆਧਿਕਾਰਕ ਮਸ਼ੀਨਰੀ ਦੀ ਸੰਭਾਵਿਕ ਹਿੱਸੇਦਾਰੀ ਸਬੰਧੀ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਏ. ਡੀ. ਜੀ. ਪੀ. ਰੈਂਕ ਦੀ ਅਗਵਾਈ ਵਾਲੀ ਐੱਸ. ਆਈ. ਟੀ. ਨੂੰ ਜਾਂਚ ਸੌਂਪੀ ਹੈ। ਟੀਮ 'ਚ ਖੇਤੀਬਾੜੀ ਵਿਭਾਗ ਦਾ ਇਕ ਸੰਯੁਕਤ ਨਿਰਦੇਸ਼ਕ ਵੀ ਸ਼ਾਮਲ ਹੈ। ਪੀ. ਏ. ਯੂ. ਨੇ ਟ੍ਰਾਇਲ ਲਈ ਝੋਨੇ ਦੀ ਪੀ. ਆਰ. 128 ਅਤੇ 129 ਕਿਸਮ ਦੇ 3000 ਕੁਇੰਟਲ ਬੀਜਾਂ ਦਾ ਉਤਪਾਦਨ ਕੀਤਾ ਸੀ ਜਦੋਂ ਕਿ ਕੁੱਝ ਬੇਇਮਾਨ ਡੀਲਰਾਂ ਨੇ 30,000 ਕੁਇੰਟਲ ਬੀਜ ਖੁੱਲ੍ਹੇ ਬਾਜ਼ਾਰ 'ਚ ਕਿਸਾਨਾਂ ਨੂੰ ਵੇਚਿਆ ਸੀ। ਇਸ ਤੋਂ ਸਾਫ਼ ਹੈ ਕਿ ਨਵੀਆਂ ਕਿਸਮਾਂ 'ਚ ਦੂਜੇ ਬੀਜ ਵੀ ਮਿਲਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ''ਚ ਜਿੰਮ ਖੋਲ੍ਹੇ ਜਾਣ ''ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

2022 ਦੀ ਚੋਣ ਲੜਾਂਗੇ ਪਰ ਅਗਵਾਈ ਦਾ ਫ਼ੈਸਲਾ ਹਾਈਕਮਾਨ ਕਰੇਗਾ
ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਦੁਹਰਾਇਆ ਕਿ 2022 'ਚ ਵਿਧਾਨ ਸਭਾ ਚੋਣਾਂ ਲੜਾਂਗੇ ਪਰ ਨਾਲ ਹੀ ਕਿਹਾ ਕਿ ਪਾਰਟੀ ਦੀ ਅਗਵਾਈ ਕਰਨ ਸਬੰਧੀ ਫ਼ੈਸਲਾ ਹਾਈਕਮਾਨ ਕਰੇਗਾ। ਉਨ੍ਹਾਂ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਨੂੰ ਆਖਰੀ ਚੋਣ ਮੰਨਦੇ ਸਨ ਪਰ ਪਾਰਟੀ ਸਾਥੀਆਂ ਦੇ ਕਹਿਣ 'ਤੇ ਹੀ ਚੋਣ ਲੜਨ ਦਾ ਫੈਸਲਾ ਲੈਣਾ ਪਿਆ। 2022 'ਚ ਚੋਣ ਅਭਿਆਨ 'ਚ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਸਬੰਧੀ ਸਵਾਲ 'ਤੇ ਕਿਹਾ ਕਿ ਪਿਛਲੀਆਂ ਚੋਣਾਂ ਦੇ ਸਮੇਂ ਤੋਂ ਹੀ ਪ੍ਰਸ਼ਾਂਤ ਕਿਸ਼ੋਰ ਨਾਲ ਚੰਗੀ ਬਣਦੀ ਹੈ। ਉਹ ਇਸ ਤੋਂ ਬਾਅਦ ਵੀ ਕਈ ਵਾਰ ਮਿਲੇ ਹਨ। ਲਾਕਡਾਊਨ ਤੋਂ ਪਹਿਲਾਂ ਪੀ. ਕੇ. ਨਾਲ ਇਸ ਸਬੰਧੀ ਗੱਲ ਕੀਤੀ ਸੀ, ਜਿਸ 'ਤੇ ਸਕਾਰਾਤਮਕ ਪ੍ਰਤੀਕਿਰਿਆ ਰਹੀ ਸੀ।

ਇਹ ਵੀ ਪੜ੍ਹੋ : ਸੂਬੇ 'ਚ ਵੱਧ ਰਹੀ ਕੋਰੋਨਾ ਲਾਗ 'ਤੇ ਮੁੱਖ ਮੰਤਰੀ ਦਾ ਵੱਡਾ ਬਿਆਨ, ਪੰਜਾਬੀਆਂ ਨੂੰ ਕੀਤੀ ਇਹ ਅਪੀਲ

ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਆ ਕੇ ਉਨ੍ਹਾਂ ਦੀ ਮਦਦ ਕਰਨ 'ਚ ਖੁਸ਼ੀ ਮਿਲੇਗੀ। ਇਸ ਸਬੰਧੀ ਸੋਨੀਆ ਗਾਂਧੀ ਨਾਲ ਵੀ ਗੱਲ ਹੋਈ ਸੀ, ਉਨ੍ਹਾਂ ਇਸ ਸਬੰਧੀ ਫੈਸਲਾ ਉਨ੍ਹਾਂ 'ਤੇ ਛੱਡ ਦਿੱਤਾ ਸੀ। ਪਾਰਟੀ ਵਿਧਾਇਕਾਂ ਨੂੰ ਵੀ ਭਰੋਸੇ 'ਚ ਲਿਆ ਸੀ ਅਤੇ 80 'ਚੋਂ 55 ਵਿਧਾਇਕ ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਪ੍ਰਚਾਰ ਲਈ ਲਿਆਉਣ ਦੇ ਪੱਖ 'ਚ ਸਨ। ਕੈਪਟਨ ਨੇ ਦਾਅਵਾ ਕੀਤਾ ਕਿ ਪ੍ਰਸ਼ਾਂਤ ਨੇ ਅਗਲੀਆਂ ਵਿਧਾਨਸਭਾ ਚੋਣਾਂ 'ਚ ਨਵਜੋਤ ਸਿੱਧੂ ਜਾਂ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਣ ਨੂੰ ਖਾਰਿਜ ਕੀਤਾ ਹੈ। ਕਿਸ਼ੋਰ ਪਰਵਾਰਿਕ ਮੈਂਬਰ ਹਨ ਅਤੇ ਅਰਵਿੰਦ ਕੇਜਰੀਵਾਲ ਦੇ ਇਸ ਸਬੰਧੀ ਦਾਅਵਿਆਂ 'ਚ ਕੋਈ ਸੱਚਾਈ ਨਹੀਂ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ    


Gurminder Singh

Content Editor

Related News