ਅੱਜ ਫੇਸਬੁੱਕ 'ਤੇ ਜਨਤਾ ਸਾਹਮਣੇ ਰੂ-ਬ-ਰੂ ਹੋਣਗੇ ਕੈਪਟਨ ਅਮਰਿੰਦਰ ਸਿੰਘ

Thursday, Oct 15, 2020 - 06:20 PM (IST)

ਅੱਜ ਫੇਸਬੁੱਕ 'ਤੇ ਜਨਤਾ ਸਾਹਮਣੇ ਰੂ-ਬ-ਰੂ ਹੋਣਗੇ ਕੈਪਟਨ ਅਮਰਿੰਦਰ ਸਿੰਘ

ਜਲੰਧਰ (ਵੈੱਬ ਡੈਸਕ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਫੇਸਬੁੱਕ ਜ਼ਰੀਏ ਜਨਤਾ ਦੇ ਸਾਹਮਣੇ ਰੂ-ਬ-ਰੂ ਹੋਣਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 7.30 ਦੇ ਕਰੀਬ ਉਹ ਆਪਣੇ ਪ੍ਰੋਗਰਾਮ #ਆਸਕਕੈਪਟਨ ਜ਼ਰੀਏ ਲਾਈਵ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਜਨਤਾ ਦੇ ਕਈ ਵੱਡੇ ਸਵਾਲਾਂ ਦੇ ਵੀ ਜਵਾਬ ਦੇਣਗੇ।
PunjabKesari

ਇਥੇ ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਨਤਾ ਦੇ ਨਾਲ ਕੋਰੋਨਾ ਵਾਇਰਸ ਦੌਰਾਨ ਰੂ-ਬ-ਰੂ ਹੁੰਦੇ ਆ ਰਹੇ ਹਨ। ਇਸ 'ਚ ਉਹ ਸਰਕਾਰ ਦੀਆਂ ਕੋਵਿਡ-19 ਨਾਲ ਸਬੰਧਤ ਨੀਤੀਆਂ ਦਾ ਵੀ ਖੁਲਾਸਾ ਕਰਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੇਤੀ ਬਿੱਲਾਂ ਦੇ ਸਬੰਧ 'ਚ ਵੀ ਪੁੱਛੇ ਜਾਣ ਵਾਲੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ।


author

shivani attri

Content Editor

Related News