ਜਾਣੋ, ਕੈਪਟਨ ਵਲੋਂ ਕੀਤੇ ਫੇਰਬਦਲ ਦਾ ''ਦਿਲਚਸਪ ਪਹਿਲੂ''

06/08/2019 11:38:55 AM

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ 'ਚ ਕੀਤੇ ਗਏ ਫੇਰਬਦਲ ਦੌਰਾਨ ਭਾਵੇਂ ਹੀ ਸਭ ਤੋਂ ਜ਼ਿਆਦਾ ਚਰਚਾ ਨਵਜੋਤ ਸਿੰਘ ਸਿੱਧੂ ਦੀ ਸੀ ਪਰ ਇਸ ਦੇ ਨਾਲ ਹੀ ਇਸ ਫੇਰਬਦਲ 'ਚ ਇਕ ਦਿਲਚਸਪ ਪਹਿਲੂ ਵੀ ਸਾਹਮਣੇ ਆਇਆ ਹੈ। ਫੇਰਬਦਲ ਦੌਰਾਨ ਪੰਜਾਬ ਸਰਕਾਰ ਦੀਆਂ ਦੋ ਮਹਿਲਾ ਮੰਤਰੀ ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਦੇ ਵਿਭਾਗਾਂ 'ਚ ਲਗਾਤਾਰ ਤੀਜੀ ਵਾਰ ਬਦਲਾਅ ਕੀਤਾ ਗਿਆ ਹੈ।

PunjabKesari

ਇਹ ਦੋਵੇਂ ਮਹਿਲਾ ਮੰਤਰੀ ਮਾਰਚ, 2017 'ਚ ਕਾਂਗਰਸ ਸਰਕਾਰ ਬਣਨ 'ਤੇ ਕੈਪਟਨ ਦੀ ਕੈਬਨਿਟ ਦਾ ਹਿੱਸਾ ਬਣੀਆਂ ਸਨ ਪਰ ਅਪ੍ਰੈਲ, 2018 'ਚ ਮੰਤਰੀਆਂ ਦੀ ਗਿਣਤੀ 'ਚ ਵਾਧਾ ਕਰਦੇ ਸਮੇਂ ਇਨ੍ਹਾਂ ਦੋਹਾਂ ਮਹਿਲਾ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਗਏ ਹਨ।

PunjabKesari

ਹੁਣ ਫਿਰ ਵਿਭਾਗ ਬਦਲਦੇ ਸਮੇਂ ਇਨ੍ਹਾਂ ਦੋਹਾਂ ਮਹਿਲਾ ਮੰਤਰੀਆਂ ਦਾ ਨਾਂ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਇਕ ਖਾਸ ਗੱਲ ਇਹ ਹੈ ਕਿ ਤਿੰਨ ਵਾਰ ਇਨ੍ਹਾਂ ਮਹਿਲਾ ਮੰਤਰੀਆਂ ਦੇ ਵਿਭਾਗ ਆਪਸ 'ਚ ਬਦਲੇ ਗਏ ਹਨ। 

PunjabKesari
ਤ੍ਰਿਪਤ ਬਾਜਵਾ ਦਾ ਵੀ ਤੀਜੀ ਵਾਰ ਬਦਲਿਆ ਵਿਭਾਗ
ਕੈਪਟਨ ਦੇ ਕਰੀਬੀ ਮੰਨੇ ਜਾਣ ਵਾਲੇ ਤ੍ਰਿਪਤ ਬਾਜਵਾ ਵੀ ਤੀਜਾ ਵਾਰ ਵਿਭਾਗ ਬਦਲੇ ਜਾਣ ਵਾਲੇ ਮੰਤਰੀਆਂ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਸਾਲ 2017 'ਚ ਗ੍ਰਾਮੀਣ ਵਿਕਾਸ, ਪੰਚਾਇਤ ਦੇ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਿੱਤਾ ਗਿਆ ਸੀ ਪਰ 2018 ਦੌਰਾਨ ਕੈਬਨਿਟ ਵਿਸਥਾਰ ਕਰਦੇ ਸਮੇਂ ਬਾਜਵਾ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਲੈ ਕੇ ਰਜ਼ੀਆ ਸੁਲਤਾਨਾ ਨੂੰ ਦਿੱਤਾ ਗਿਆ ਅਤੇ ਬਾਕੀ ਰਹਿੰਦੇ ਪੁਰਾਣੇ ਵਿਭਾਗਾਂ ਦੇ ਨਾਲ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਮਿਲ ਗਈ ਪਰ ਹੁਣ ਮੰਤਰੀਆਂ ਦੇ ਵਿਭਾਗ ਬਦਲਦੇ ਸਮੇਂ ਬਾਜਵਾ ਨੂੰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਮੰਤਰਾਲੇ ਤੋਂ ਹਟਾ ਦਿੱਤਾ ਗਿਆ ਹੈ, ਹਾਲਾਂਕਿ ਇਸ ਦੇ ਬਦਲੇ ਬਾਜਵਾ ਨੂੰ ਪਸ਼ੂ ਪਾਲਣ, ਡੇਅਰ ਡਿਵੈਲਪਮੈਂਟ ਅਤੇ ਉੱਚ ਸਿੱਖਿਆ ਦਾ ਚਾਰਜ ਦੇ ਦਿੱਤਾ ਗਿਆ ਹੈ। 


Babita

Content Editor

Related News