ਕੈਪਟਨ ਵਲੋਂ ਸੁਸ਼ਮਾ ਨੂੰ ''ਧੋਖੇਬਾਜ਼ ਏਜੰਟਾਂ'' ਖਿਲਾਫ ਕਾਰਵਾਈ ਦਾ ਭਰੋਸਾ

02/07/2019 4:27:31 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਧੋਖੇਬਾਜ਼ ਅਤੇ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਹੈ। ਕੈਪਟਨ ਵਲੋਂ ਇਸ ਸਬੰਧੀ ਵੀਰਵਾਰ ਨੂੰ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਗਿਆ ਹੈ।

PunjabKesari

ਦੱਸ ਦੇਈਏ ਕਿ ਸੁਸ਼ਮਾ ਸਵਰਾਜ ਨੇ 6 ਫਰਵਰੀ ਨੂੰ ਕੈਪਟਨ ਨੂੰ ਟਵੀਟ ਕਰਕੇ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਅਪੀਲ ਕੀਤੀ ਸੀ, ਜਿਨ੍ਹਾਂ ਕਾਰਨ ਪੰਜਾਬੀਆਂ ਦੀ ਬਾਹਰਲੇ ਮੁਲਕਾਂ 'ਚ ਦੁਰਦਸ਼ਾ ਹੋ ਰਹੀ ਹੈ, ਜਿਸ ਤੋਂ ਬਾਅਦ ਟਵੀਟ ਕਰਕੇ ਕੈਪਟਨ ਨੇ ਸੁਸ਼ਮਾ ਸਵਰਾਜ ਨੂੰ ਭਰੋਸਾ ਦੁਆਇਆ ਕਿ ਇਸ ਸਬੰਧੀ ਟ੍ਰੈਵਲ ਏਜੰਟਾਂ 'ਤੇ ਮਾਮਲੇ ਵੀ ਦਰਜ ਹੋਏ ਹਨ ਅਤੇ ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਇਨ੍ਹਾਂ ਏਜੰਟਾਂ ਸਬੰਧੀ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਇਹ ਵੀ ਲਿਖਿਆ ਕਿ ਉਹ ਇਸ ਬਾਰੇ ਸੁਸ਼ਮਾ ਸਵਰਾਜ ਨੂੰ ਜਾਣਕਾਰੀ ਦਿੰਦੇ ਰਹਿਣਗੇ। 


Babita

Content Editor

Related News