ਮਾਝਾ ਦੇ ਜਰਨੈਲ ਬਣੇ ਪ੍ਰਤਾਪ ਬਾਜਵਾ, ਕੈਪਟਨ ਵਲੋਂ ਪੂਰਾ ਸਮਰਥਨ

09/09/2021 6:07:53 PM

ਜਲੰਧਰ (ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਮਾਝਾ ਦੇ ਸਭ ਤੋਂ ਮਜ਼ਬੂਤ ਜਰਨੈਲ ਦੇ ਰੂਪ ’ਚ ਉਭਰ ਕੇ ਸਾਹਮਣੇ ਆਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦਾ ਪੂਰਾ ਸਮਰਥਨ ਕਰ ਰਹੇ ਹਨ। ਕਾਂਗਰਸੀ ਸੂਤਰਾਂ ਅਨੁਸਾਰ ਮਾਝਾ ਵਿਚ ਇਸ ਤੋਂ ਪਹਿਲਾਂ 2 ਕੈਬਨਿਟ ਮੰਤਰੀ ਜਰਨੈਲ ਦੇ ਰੂਪ ’ਚ ਉਭਰੇ ਸਨ ਅਤੇ ਮਾਝਾ ਖੇਤਰ ਵਿਚ ਉਨ੍ਹਾਂ ਦਾ ਹੀ ਸਿੱਕਾ ਬੋਲਦਾ ਸੀ। ਬਦਲੀਆਂ ਹੋਈਆਂ ਸਿਆਸੀ ਸਥਿਤੀਆਂ ਵਿਚ ਹੁਣ ਬਾਜਵਾ ਨੇ ਮਾਝਾ ਖੇਤਰ ਵਿਚ ਪੂਰੀ ਤਰ੍ਹਾਂ ਕਮਾਨ ਸੰਭਾਲ ਲਈ ਹੈ।

ਇਹ ਵੀ ਪੜ੍ਹੋ : ਹਾਈਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਬਾਜਵਾ ਨੂੰ ਮਾਝਾ ਖੇਤਰ ਵਿਚ ਪੈਂਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪਾਰਟੀ ਚੋਣ ਲੜਵਾਉਣ ਜਾ ਰਹੀ ਹੈ। ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਮਾਝਾ ਖੇਤਰ ਵਿਚ ਅੱਗੇ ਵਧਣ ਲਈ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਅਤੇ ਇੱਥੇ ਅਧਿਕਾਰੀਆਂ ਨੇ ਵੀ ਬਾਜਵਾ ਦੇ ਹੁਕਮਾਂ ’ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਕੈਪਟਨ ਦੇ ਬਿਆਨ ਤੋਂ ਬਾਅਦ ਹੁਣ ਬਾਜਵਾ ਤੇ ਰੰਧਾਵਾ ਦਾ ਧਮਾਕਾ, ਦੋ ਟੁੱਕ ’ਚ ਦਿੱਤਾ ਠੋਕਵਾਂ ਜਵਾਬ

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਮਾਮਲੇ ’ਚ ਕੱਲ੍ਹ ਵੀ ਮੁੱਖ ਮੰਤਰੀ ਨੇ ਬਾਜਵਾ ਦਾ ਪੂਰਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਜਵਾ ਤੋਂ ਚਿੱਠੀ ਵੀ ਮਿਲੀ ਸੀ। ਦੂਜੇ ਪਾਸੇ ਬਾਜਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਮੁੱਖ ਮੰਤਰੀ ਦਾ ਧੰਨਵਾਦ ਜ਼ਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਵਲੋਂ ਕਹੀਆਂ ਗੱਲਾਂ ’ਤੇ ਚਿੱਠੀ ਨੂੰ ਗੰਭੀਰਤਾ ਨਾਲ ਲਿਆ ਹੈ।

ਇਹ ਵੀ ਪੜ੍ਹੋ : ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਸੁਖਬੀਰ ਬਾਦਲ ਤੋਂ ਮੰਗੀ ਮਦਦ, ਅੱਗੋਂ ਬਾਦਲ ਨੇ ਵਧਾਇਆ ਹੱਥ

ਨੋਟ - ਕੈਪਟਨ ਤੇ ਬਾਜਵਾ ਦੇ ਰਿਸ਼ਤਿਆਂ ’ਚ ਅਚਾਨਕ ਆਏ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ?  ਕੁਮੈਂਟ ਕਰਕੇ ਦੱਸੋ।


Gurminder Singh

Content Editor

Related News