ਮਜੀਠੀਆ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹੇ ਨਵਜੋਤ ਸਿੱਧੂ
Wednesday, Dec 22, 2021 - 06:32 PM (IST)
ਅੰਮ੍ਰਿਤਸਰ : ਮਜੀਠੀਆ ਖ਼ਿਲਾਫ਼ ਦਰਜ ਕੀਤੇ ਮਾਮਲੇ ਨੂੰ ਗ਼ਲਤ ਦੱਸਣ ’ਤੇ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਕੈਪਟਨ ਭਾਵੇਂ ਸਾਡੀ ਸਰਕਾਰ ਵਿਚ ਸਾਢੇ ਸਾਲ ਤੱਕ ਮੁੱਖ ਮੰਤਰੀ ਰਿਹਾ ਪਰ ਕੰਮ ਉਹ ਭਾਜਪਾ ਦੇ ਇਸ਼ਾਰਿਆਂ ’ਤੇ ਕਰਦਾ ਰਿਹਾ। ਹੁਣ ਕੈਪਟਨ ਐੱਫ. ਆਈ. ਆਰ. ’ਤੇ ਸਵਾਲ ਚੁੱਕ ਰਿਹਾ ਹੈ ਪਰ ਸਾਢੇ ਚਾਰ ਸਾਲ ਤੱਕ ਕੁੱਝ ਕਿਉਂ ਨਹੀਂ ਕੀਤਾ। ਇਹ ਆਪ ਹੀ ਅਕਾਲੀਆਂ ਨੂੰ ਬਚਾਉਂਦਾ ਰਿਹਾ ਹੈ। ਹੁਣ ਤੱਕ ਕੈਪਟਨ ਅਤੇ ਬਾਦਲ ਇਕ ਦੂਜੇ ਦਾ ਸਾਥ ਹੀ ਦਿੰਦੇ ਰਹੇ ਹਨ। ਹੁਣ ਇਨ੍ਹਾਂ ਦੀ ਆਪਸੀ ਸਾਂਝ ਲੋਕਾਂ ਸਾਹਮਣੇ ਚੁੱਕੀ ਹੈ।
ਇਹ ਵੀ ਪੜ੍ਹੋ : ਜਾਣੋ ਕਿਸ ਦੇ ਹੁਕਮਾਂ ’ਤੇ ਦਰਜ ਹੋਇਆ ਬਿਕਰਮ ਮਜੀਠੀਆ ’ਤੇ ਮਾਮਲਾ
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਮਾਮਲੇ ਬਾਰੇ ਸਿੱਧੂ ਨੇ ਕਿਹਾ ਕਿ ਮੇਰਾ ਅਸਤੀਫ਼ਾ ਵਾਪਸ ਲੈਣ ਦਾ ਮੁੱਲ ਪਿਆ ਹੈ ਅਤੇ ਮੈਂ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ। ਸਿੱਧੂ ਨੇ ਕਿਹਾ ਕਿ ਅਸੀਂ ਵੱਡੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਬੇਅਦਬੀ ਨੂੰ ਲੈ ਕੇ ਹੀ ਮੁੱਖ ਮੰਤਰੀ ਬਦਲਿਆ ਗਿਆ ਸੀ। ਉਹ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਆਪਣੇ ਏਜੰਡੇ ਵਿਚ ਰੱਖੀਆਂ ਹਨ। ਭਾਜਪਾ ਵਲੋਂ ਕੀਤੇ ਜਾ ਰਹੇ ਸਿਆਸੀ ਜੋੜ-ਤੋੜ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਲੀਡਰਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਅਤੇ ਉਨ੍ਹਾਂ ਦਾ ਬਾਹਾਂ ਮਰੋੜ ਕੇ ਈ. ਡੀ. ਦੀਆਂ ਧਮਕੀਆਂ ਦੇ ਕੇ ਹੀ ਆਪਣੇ ਨਾਲ ਮਿਲਾ ਸਕਦੇ ਹਨ। ਇਹ ਬਿਜ਼ਨੈਸ ਕਰਨ ਵਾਲੇ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਜੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਕੰਮ ਕੀਤਾ ਹੁੰਦਾ ਤਾਂ ਅੱਜ ਪੰਜਾਬ ਸਰਪਲੱਸ ਹੁੰਦਾ। ਜਿਹੜਾ ਪੈਸਾ ਇਨ੍ਹਾਂ ਨੇ ਸਰਕਾਰ ਰਹਿੰਦੇ ਲੁੱਟਿਆ ਅੱਜ ਉਹੀ ਪੈਸਾ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਨੇ ਨਵੇਂ ਡੀ. ਜੀ. ਪੀ. ’ਤੇ ਲਗਾਏ ਵੱਡੇ ਦੋਸ਼
ਸਿੱਧੂ ਨੇ ਫਿਰ ਦੁਹਰਾਇਆ ਕਿ ਜੇ ਉਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਤਾਂ ਉਹ ਸਾਰਾ ਕੁੱਝ ਬਦਲ ਸਕਦੇ ਹਨ। ਇਕ ਵਿਆਪਕ ਰੋਡਮੈਪ ਨਾਲ ਹੀ ਪੰਜਾਬ ਨੂੰ ਬਦਲਿਆ ਜਾ ਸਕਦਾ ਹੈ। ਸਿੱਧੂ ਨੇ ਸਾਫ ਕੀਤਾ ਕਿ ਉਹ ਰਾਹੁਲ ਅਤੇ ਪ੍ਰਿਯੰਕਾ ਦਾ ਸਾਥ ਸਾਰੀ ਉਮਰ ਨਿਭਾਉਣਗੇ ਪਰ ਉਹ ਪੰਜਾਬ ਨਾਲ ਵੀ ਖੜ੍ਹੇ ਰਹਿਣਗੇ। ਸੱਤਾ ਹਾਸਲ ਕਰਨ ਲਈ ਝੂਠ ਬੋਲਣ ਅਤੇ ਲੋਲੀਪਾਪ ਦੇਣ ਵਾਲਿਆਂ ਨਾਲ ਉਹ ਖੜ੍ਹੇ ਨਹੀਂ ਹੋਣਗੇ।
ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ’ਤੇ ਪਰਚਾ ਦਰਜ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?