ਕੈਪਟਨ ਦੇ ਐਲਾਨ ਤੋਂ ਬਾਅਦ ਘਰੇਲੂ ਖਪਤਕਾਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

Tuesday, Mar 17, 2020 - 06:45 PM (IST)

ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਬਿਜਲੀ ਦਰਾਂ 'ਚ ਕਟੌਤੀ ਕਰਨ ਦੇ ਦਿੱਤੇ ਗਏ ਸੰਕੇਤਾਂ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ 'ਤੇ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ 'ਚ 1 ਤੋਂ 2 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਮੀ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਿਜਲੀ ਦਰਾਂ 'ਚ ਕਮੀ ਲਿਆਉਣ ਦਾ ਐਲਾਨ ਕੁਝ ਦਿਨਾਂ 'ਚ ਕਰ ਸਕਦੇ ਹਨ। ਇਸ ਦੇ ਤਹਿਤ ਸੂਬੇ ਦੇ ਲਗਭਗ 49 ਲੱਖ ਘਰੇਲੂ ਬਿਜਲੀ ਖਪਤਕਾਰਾਂ ਨੂੰ ਲਾਭ ਮਿਲੇਗਾ। ਆਖਰੀ ਫੈਸਲਾ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਲਏ ਜਾਣ ਦੇ ਆਸਾਰ ਹਨ।

PunjabKesari

ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦਰਾਂ 'ਚ ਕਮੀ ਲਿਆਉਣ ਨਾਲ ਪੰਜਾਬ ਪਾਵਰ ਕਾਰਪੋਰੇਸ਼ਨ 'ਤੇ ਸਾਲਾਨਾ ਕਰੋੜਾਂ ਰੁਪਏ ਦਾ ਬੋਝ ਪਵੇਗਾ ਅਤੇ ਸਰਕਾਰ ਇਹ ਬੋਝ ਪਾਵਰ ਕਾਰਪੋਰੇਸ਼ਨ 'ਤੇ ਪੈਣ ਨਹੀਂ ਦੇਵੇਗੀ ਕਿਉਂਕਿ ਉਹ ਖੁਦ ਇਸ ਦੇ ਬਦਲੇ ਸਬਸਿਡੀ ਦਾ ਭੁਗਤਾਨ ਪਾਵਰ ਕਾਰਪੋਰੇਸ਼ਨ ਨੂੰ ਕਰੇਗੀ। ਅਜੇ ਵੀ ਸਰਕਾਰ ਕਿਸਾਨਾਂ, ਦਲਿਤਾਂ ਅਤੇ ਪੱਛੜੇ ਵਰਗ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਦੇ ਬਦਲੇ ਪਾਵਰ ਕਾਰਪੋਰੇਸ਼ਨ ਨੂੰ ਸਲਾਨਾ ਸਬਸਿਡੀ ਦਾ ਭੁਗਤਾਨ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਘਰੇਲੂ ਖਪਤਕਾਰਾਂ ਨੂੰ 1 ਅਪ੍ਰੈਲ ਤੋਂ ਉਕਤ ਰਾਹਤ ਦਿੱਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ : ਲੰਬੇ ਅਰਸੇ ਬਾਅਦ ਨਵਜੋਤ ਸਿੱਧੂ 'ਤੇ ਕੈਪਟਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ      

PunjabKesari

ਸੂਤਰਾਂ ਨੇ ਦੱਸਿਆ ਕਿ ਸਰਕਾਰ ਘਰੇਲੂ ਖਪਤਕਾਰਾਂ 'ਤੇ ਲਾਗੂ ਬਿਜਲੀ ਚਾਰਜ 20 ਫੀਸਦੀ ਦੀ ਰਾਹਤ ਦੇਣ 'ਤੇ ਵਿਚਾਰ ਕਰ ਰਹੀ ਹੈ ਇਸ 'ਚ ਕੁਝ ਵਾਧਾ ਵੀ ਕੀਤਾ ਜਾ ਸਕਦਾ ਹੈ। ਸੂਬੇ 'ਚ ਕੁਲ ਬਿਜਲੀ ਖਪਤਕਾਰਾਂ ਦੀ ਗਿਣਤੀ 97 ਲੱਖ ਦੱਸੀ ਜਾਂਦੀ ਹੈ, ਜਿਸ 'ਚ 70 ਲੱਖ ਘਰੇਲੂ ਖਪਤਕਾਰ ਹਨ। ਇਨ੍ਹਾਂ 70 ਲੱਖ 'ਚੋਂ 21 ਲੱਖ ਖਪਤਕਾਰ ਅਨੁਸੂਚਿਤ ਜਾਤੀ ਅਤੇ ਪੱਛੜੇ ਵਰਗ, ਘੱਟ ਗਿਣਤੀ ਅਤੇ ਬੀ.ਪੀ.ਐੱਲ 'ਚ ਸ਼ਾਮਲ ਲੋਕ ਹਨ। ਜਿਨ੍ਹਾਂ ਨੂੰ ਪਹਿਲਾਂ ਹੀ 200 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਬਾਕੀ 45 ਲੱਖ ਘਰੇਲੂ ਖਪਤਕਾਰਾਂ 'ਚ ਜ਼ਿਆਦਾਤਰ ਨੂੰ ਬਿਜਲੀ ਸਸਤੀ ਹੋਣ ਦਾ ਲਾਭ ਮਿਲ ਸਕਦਾ ਹੈ। ਸਰਕਾਰ ਨੂੰ ਹਰ ਸਾਲ ਬਿਜਲੀ ਚਾਰਜ ਵਜੋਂ 4 ਹਜ਼ਾਰ ਕਰੋੜ ਰੁਪਏ ਦੀ ਪ੍ਰਾਪਤੀ ਹੋ ਰਹੀ ਹੈ।

ਇਹ ਵੀ ਪੜ੍ਹੋ : ਆਰਜ਼ੀ ਤੌਰ 'ਤੇ ਹੀ ਬੰਦ ਕੀਤਾ ਗਿਆ ਹੈ ਸ੍ਰੀ ਕਰਤਾਰਪੁਰ ਸਾਹਿਬ ਗਲਿਆਰਾ : ਕੈਪਟਨ      


Gurminder Singh

Content Editor

Related News