ਵਿਦੇਸ਼ ’ਚ ਪੜ੍ਹਾਈ ਲਈ ਤਿਆਰ 50 ਹਜ਼ਾਰ ਵਿਦਿਆਰਥੀਆਂ ਲਈ ਰਾਹਤ ਲਿਆਇਆ ਕੈਪਟਨ ਦਾ ਫੈਸਲਾ

Saturday, Jun 26, 2021 - 06:17 PM (IST)

ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਵੱਲੋਂ ਆਈਲੈਟਸ ਕੋਚਿੰਗ ਇੰਸਟੀਚਿਊਟ ਖੋਲ੍ਹਣ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਦੇ ਲਗਭਗ 1 ਹਜ਼ਾਰ ਅਧਿਕਾਰਤ ਇੰਸਟੀਚਿਊਟ ਦੇ ਨਾਲ ਉਨ੍ਹਾਂ 50 ਹਜ਼ਾਰ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ, ਜੋ 12ਵੀਂ ਦੇ ਨਤੀਜੇ ਤੋਂ ਬਾਅਦ ਆਪਣੀ ਅੱਗੇ ਦੀ ਪੜ੍ਹਾਈ ਵਿਦੇਸ਼ ’ਚ ਕਰਨਾ ਚਾਹੁੰਦੇ ਹਨ, ਕਿਉਂਕਿ ਬਿਨਾਂ ਆਈਲੈਟਸ ਦੇ ਵਿਦੇਸ਼ੀ ਸਿੱਖਿਆ ਸੰਸਥਾਵਾਂ ’ਚ ਦਾਖਲੇ ਦੀਆਂ ਸੰਭਾਵਨਾਵਾਂ ਘੱਟ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ 19 ਅਪ੍ਰੈਲ ਨੂੰ ਰਾਜ ਭਰ ਦੇ ਸਾਰੇ ਆਈਲੈਟਸ ਕੋਚਿੰਗ ਇੰਸਟੀਚਿਊਟਸ ਨੂੰ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ 62 ਦਿਨ ਬਾਅਦ ਇਨ੍ਹਾਂ ਇੰਸਟੀਚਿਊਟਾਂ ਨੂੰ ਮੁੜ ਖੋਲ੍ਹਣ ਦੀ ਸ਼ਰਤ ਦੇ ਨਾਲ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਮੁਤਾਬਕ ਆਈਲੈਟਸ ਇੰਸਟੀਚਿਊਟਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੋਈ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਕੋਚਿੰਗ ਸੈਂਟਰ ਹੋਰ ਸਾਰੀਆਂ ਹਦਾਇਤਾਂ ਦੀ ਵੀ ਸਖ਼ਤੀ ਨਾਲ ਪਾਲਣਾ ਕਰਨਗੇ। ਇੰਸਟੀਚਿਊਟਸ ਸੰਚਾਲਕਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਜ਼ਿਆਦਾਤਰ ਸੰਚਾਲਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਟਾਫ ਨੂੰ ਪਹਿਲਾਂ ਹੀ ਵੈਕਸੀਨ ਦੀ ਡੋਜ਼ ਲਗਵਾ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਹੋਰਨਾਂ ਹਦਾਇਤਾਂ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : CBSE ਦਾ ਵੱਡਾ ਫੈਸਲਾ, ਹੁਣ 10ਵੀਂ ਅਤੇ 12ਵੀਂ ਦੇ ਮਿਲਣਗੇ ਆਨਲਾਈਨ ਡੁਪਲੀਕੇਟ ਸਰਟੀਫਿਕੇਟ

ਸਟਾਫ਼ ਨੇ ਲਿਆ ਰਾਹਤ ਦਾ ਸਾਹ
ਸਰਕਾਰ ਵੱਲੋਂ ਹੌਲੀ-ਹੌਲੀ ਸਾਰੇ ਕਾਰੋਬਾਰ ਖੋਲ੍ਹ ਦਿੱਤੇ ਗਏ ਸਨ। ਨਾਲ ਹੀ ਪਿਛਲੇ 2 ਮਹੀਨਿਆਂ ਤੋਂ ਆਈਲੈਟਸ ਕੋਚਿੰਗ ਇੰਸਟੀਚਿਊਟ ਬੰਦ ਪਏ ਸਨ। ਇਕੱਲੇ ਲੁਧਿਆਣਾ ਵਿਚ ਹੀ ਲਗਭਗ 1 ਹਜ਼ਾਰ ਰਜਿਸਟਰਡ/ਸਰਟੀਫਿਕੇਟ ਆਈਲੈਟਸ ਕੋਚਿੰਗ ਇੰਸਟੀਚਿਊਟ ਹਨ। ਜਿੱਥੇ ਇਕ ਐਵਰੇਜ ਮੁਤਾਬਕ 4 ਤੋਂ 5 ਅਧਿਆਪਕ ਅਤੇ ਹੋਰ ਸਟਾਫ ਕੰਮ ਕਰਦਾ ਹੈ ਪਰ ਪਿਛਲੇ 2 ਮਹੀਨੇ ਤੋਂ ਕੋਚਿੰਗ ਇੰਸਟੀਚਿਊਟ ਬੰਦ ਹੋਣ ਕਾਰਨ ਆਈਲੈਟਸ ਸਟਾਫ ਨਾਲ ਇੰਸਟੀਚਿਊਟ ਦੇ ਸੰਚਾਲਕ ਵੀ ਭਾਰੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਇਸ ਫੈਸਲੇ ਨਾਲ ਉਕਤ ਇੰਸਟੀਚਿਊਟਸ ਵਿਚ ਕੰਮ ਕਰਨ ਵਾਲੇ ਲਗਭਗ 5 ਹਜ਼ਾਰ ਅਧਿਆਪਕਾਂ ਨੂੰ ਵੀ ਫਿਰ ਰੋਜ਼ਗਾਰ ਮਿਲੇਗਾ। ਦੱਸ ਦੇਈਏ ਕਿ ਉਕਤ ਕੋਚਿੰਗ ਸੈਂਟਰ ਪਿਛਲੇ 1 ਸਾਲ ਤੋਂ ਮੰਦੇ ਦੀ ਮਾਰ ਝੱਲ ਰਹੇ ਹਨ ਕਿਉਂਕਿ ਪਹਿਲਾਂ ਇਹ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਬੰਦ ਰਹੇ ਅਤੇ ਫਿਰ ਅਪ੍ਰੈਲ ਵਿਚ ਬੰਦ ਹੋ ਗਏ, ਜੋ ਅੱਜ 2 ਮਹੀਨੇ ਬਾਅਦ ਖੁੱਲ੍ਹਣ ਜਾ ਰਹੇ ਹਨ। ਹਾਲਾਂਕਿ ਕੁਝ ਇੰਸਟੀਚਿਊਟਸ ਨੇ ਆਨਲਾਈਨ ਟ੍ਰੇਨਿੰਗ ਦਾ ਬਦਲ ਵੀ ਚੁਣਿਆ ਸੀ ਪਰ ਉਹ ਇੰਨਾ ਸਫਲ ਨਹੀਂ ਰਿਹਾ।

ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਦਰਮਿਆਨ ਖੁੱਲ੍ਹ ਕੇ ਬੋਲੇ ਜਾਖੜ, ਕੁੰਵਰ ਵਿਜੇ ਪ੍ਰਤਾਪ ’ਤੇ ਵੀ ਦਿੱਤਾ ਵੱਡਾ ਬਿਆਨ

9 ਸੈਂਟਰਾਂ ’ਤੇ ਹੁੰਦਾ ਹੈ ਆਈਲੈਟਸ ਐਗਜ਼ਾਮ
ਇਸ ਫੈਸਲੇ ਦਾ ਫਾਇਦਾ ਜਨਵਰੀ ਮਹੀਨੇ ’ਚ ਵਿਦੇਸ਼ ਜਾ ਕੇ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਵੇਗਾ। ਆਮ ਕਰ ਕੇ ਵਿਦਿਆਰਥੀ ਜਨਵਰੀ ਇਨਟੇਕ ’ਚ ਵਿਦੇਸ਼ ਜਾਂਦੇ ਹਨ। ਅਜਿਹੇÇ ’ਚ ਉਨ੍ਹਾਂ ਨੂੰ ਆਈਲੈਟਸ ਦੀ ਤਿਆਰੀ ਕਰਨ ਲਈ 2 ਤੋਂ 3 ਮਹੀਨੇ ਲੱਗ ਜਾਂਦੇ ਹਨ। ਉਸ ਤੋਂ ਬਾਅਦ ਐਡਮਿਸ਼ਨ ਪ੍ਰੋਸੀਜ਼ਰ ਸ਼ੁਰੂ ਹੁੰਦਾ ਹੈ ਤਾਂ ਜਾ ਕੇ ਉਹ ਵਿਦੇਸ਼ ਪੁੱਜਦੇ ਹਨ। ਹੁਣ ਇਸ ਤਿਆਰੀ ਲਈ ਵਿਦਿਆਰਥੀਆਂ ਨੂੰ 6 ਮਹੀਨੇ ਦਾ ਸਮਾ ਮਿਲ ਗਿਆ ਹੈ। ਆਮ ਸਮੇਂ ਦੌਰਾਨ ਹਰ ਮਹੀਨੇ 30 ਤੋਂ 40 ਹਜ਼ਾਰ ਵਿਦਿਆਰਥੀ ਪੰਜਾਬ ਦੇ ਲÇੁਧਿਆਣਾ, ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ, ਖੰਨਾ, ਬਰਨਾਲਾ, ਬਠਿੰਡਾ ਅਤੇ ਮੋਗਾ ਵਿਚ ਸਥਿਤ 9 ਆਈਲੈਟਸ ਕੇਂਦਰਾਂ ’ਤੇ ਪ੍ਰੀਖਿਆ ਦਿੰਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਇਨ੍ਹਾਂ ਦੀ ਗਿਣਤੀ ਹਾਲ ਦੀ ਘੜੀ 10 ਤੋਂ 12 ਹਜ਼ਾਰ ਹੀ ਹੈ। ਨਾਲ ਫੈਸਲੇ ਦਾ ਫਾਇਦਾ ਸਰਕਾਰ ਨੂੰ ਵੀ ਹੋਵੇਗਾ ਕਿਉਂਕਿ ਆਈਲੈਟਸ ਕੋਚਿੰਗ ਇੰਸਟੀਚਿਊਟ 18 ਫੀਸਦੀ ਜੀ. ਐੱਸ. ਟੀ. ਵੀ ਅਦਾ ਕਰਦੇ ਹਨ।

ਪੰਜਾਬ ਸਰਕਾਰ ਵੱਲੋਂ ਆਈਲੈਟਸ ਕੋਚਿੰਗ ਇੰਸਟੀਚਿਊਟਸ ਨੂੰ ਖੋਲ੍ਹਣ ਦਾ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ। ਇਹ ਸਾਡੇ ਅਤੇ ਵਿਦਿਆਰਥੀਆਂ ਲਈ ਇਕ ਰਾਹਤ ਭਰੀ ਖ਼ਬਰ ਹੈ। ਸਾਡੇ ਸਾਰੇ ਸਟਾਫ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਪਿਛਲੇ ਲਗਭਗ 1 ਸਾਲ ਤੋਂ ਕੋਰੋਨਾ ਵਾਇਰਸ ਕਾਰਨ ਆਈਲੈਟਸ ਇੰਸਟੀਚਿਊਟ ਸੰਚਾਲਕਾਂ ਨਾਲ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਫੈਸਲੇ ਤੋਂ ਸਾਰਿਆਂ ਨੂੰ ਰਾਹਤ ਮਿਲੇਗੀ। -ਨਿਤਿਨ ਚਾਵਲਾ, ਆਈਲੈਟਸ ਇੰਸਟੀਚਿਊਟ ਸੰਚਾਲਕ

ਇਹ ਵੀ ਪੜ੍ਹੋ : ‘ਡੈਲਟਾ ਪਲੱਸ’ ਵੈਰੀਐਂਟ ਦਾ ਪਹਿਲਾ ਮਰੀਜ਼ ਮਿਲਣ ’ਤੇ ਪ੍ਰਸ਼ਾਸਨ ’ਚ ਭਾਜੜਾਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News