ਕੈਪਟਨ ਅਤੇ ਮਨਪ੍ਰੀਤ ਬਾਦਲ ਦੀਆ ਨੀਤੀਆਂ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ: ਸੁਖਬੀਰ ਬਾਦਲ

Thursday, Jul 29, 2021 - 04:25 PM (IST)

ਕੈਪਟਨ ਅਤੇ ਮਨਪ੍ਰੀਤ ਬਾਦਲ ਦੀਆ ਨੀਤੀਆਂ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ: ਸੁਖਬੀਰ ਬਾਦਲ

ਬਠਿੰਡਾ (ਵਰਮਾ): ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਲੋਕ ਵਿਰੋਧੀ ਨੀਤੀਆਂ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਾਰ ਦੌਰਾਨ ਪੰਜਾਬ ਨੂੰ ਬਿਜਲੀ ਸਰਪਲਸ ਬਣਾਇਆ ਸੀ। ਸੜਕਾਂ ਦਾ ਚਾਰੇ ਪਾਸੇ ਜਾਲ ਵਿਛਾਇਆ ਸੀ, ਰੇਲਵੇ ਲਾਈਨਾਂ 'ਤੇ ਪੁਲ ਬਣਾਏ ਗਏ, ਸੀਵਰੇਜ ਦੀ ਵਿਵਸਥਾ ਕੀਤੀ, ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਹੋਏ ਘਪਲਿਆਂ ਦੀ ਜਾਂਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਕਾਲੀ ਵਰਕਰਾਂ ਦੇ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਸ ਅਫ਼ਸਰ ਅਤੇ ਥਾਣੇਦਾਰਾਂ ਨੂੰ ਵੀ ਨਹੀ ਬਖ਼ਸਣਗੇ। 

ਇਹ ਵੀ ਪੜ੍ਹੋ :  ਪਰਿਵਾਰ 'ਚ ਵਿਛੇ ਸੱਥਰ, ਦੋ ਭੈਣਾਂ ਦੇ ਇਕਲੌਤੇ ਸਹਾਰੇ ਭਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਇਸ ਮੌਕੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਨੂੰ ਖੁੱਲਾ ਚੈਲੰਜ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਬਾਦਲ ਹੁਣ ਬਠਿੰਡਾ ਛੱਡ ਕੇ ਨਾ ਭੱਜਣ ਬਲਕਿ ਉਨ੍ਹਾਂ ਦੀ ਜ਼ਮਾਨਤ ਜਬਤ ਕਰਵਾ ਕੇ ਭੇਜਿਆ ਜਾਵੇਗਾ। ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵਲੋਂ ਗੁੰਡਾਗਰਦੀ,ਭ੍ਰਿਸ਼ਟਾਚਾਰ,ਧੱਕੇਸ਼ਾਹੀਆਂ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਇਸ ਮੌਕੇ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਮੂਹ ਲੀਡਰਸ਼ਿਪ ਮੌਜੂਦ ਸੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਾਂਗਰਸ ਸੇਵਾ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਵਿਚ ਸ਼ਾਮਲ ਹੋਏ ਮੀਤ ਪ੍ਰਧਾਨ ਬਲਵੀਰ ਸਿੰਘ, ਸ਼ਹਿਰੀ ਪ੍ਰਧਾਨ ਸੁਰੇਸ਼ ਕੁਮਾਰ ਸ਼ਰਮਾ,ਮੀਤ ਪ੍ਰਧਾਨ ਗੋਪਾਲ ਮਹਿਤਾ,ਸਕੱਤਰ ਰਵਿੰਦਰ ਕੁਮਾਰ 10 ਵਾਰਡ ਪ੍ਰਧਾਨ, ਸਕੱਤਰ ਜੁਆਇਟ ਸਕੱਤਰ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਮਜ਼ਦੂਰ ਦੀ ਧੀ ‘ਜੋਤ’ ਦੇ ਸੁਰਾਂ ਨੇ ਇੰਟਰਨੈੱਟ ’ਤੇ ਮਚਾਇਆ ਧਮਾਲ, ਵੇਖੋ ਵੀਡੀਓ


author

Shyna

Content Editor

Related News