ਕੈਪਟਨ ਵੱਲੋਂ ਗੁਰਪਿੰਦਰ ਸਿੰਘ ਦੀ ਜੁਡੀਸ਼ੀਅਲ ਹਿਰਾਸਤ ''ਚ ਹੋਈ ਮੌਤ ਦੀ ਮੈਜਿਸਟਰੀਅਲ ਜਾਂਚ ਦੇ ਹੁਕਮ

Monday, Jul 22, 2019 - 02:14 AM (IST)

ਕੈਪਟਨ ਵੱਲੋਂ ਗੁਰਪਿੰਦਰ ਸਿੰਘ ਦੀ ਜੁਡੀਸ਼ੀਅਲ ਹਿਰਾਸਤ ''ਚ ਹੋਈ ਮੌਤ ਦੀ ਮੈਜਿਸਟਰੀਅਲ ਜਾਂਚ ਦੇ ਹੁਕਮ

ਚੰਡੀਗੜ(ਅਸ਼ਵਨੀ)- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਹਾਲ ਹੀ 'ਚ ਅੰਮ੍ਰਿਤਸਰ ਵਿਖੇ ਸਾਹਮਣੇ ਆਏ ਨਸ਼ਿਆਂ ਦੇ ਮਾਮਲੇ ਦੇ ਮੁੱਖ ਮੁਲਜ਼ਮ ਦੀ ਨਿਆਇਕ ਹਿਰਾਸਤ ਵਿਚ ਹੋਈ ਮੌਤ ਦੀ ਮੈਜਿਸਟਰੀਅਲ ਜਾਂਚ ਦੇ ਹੁਕਮ ਦਿੱਤੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ Îਮੁੱਖ ਮੰਤਰੀ ਨੇ ਵਧੀਕ ਜ਼ਿਲਾ ਮੈਜਿਸਟ੍ਰੇਟ (ਏ. ਡੀ. ਐੱਮ.) ਹਿਮਾਂਸ਼ੂ ਅਗਰਵਾਲ ਨੂੰ ਗੁਰਪਿੰਦਰ ਸਿੰਘ ਦੀ ਹਸਪਤਾਲ 'ਚ ਹੋਈ ਮੌਤ ਦੀ ਵਿਸਥਾਰਤ ਜਾਂਚ ਕਰਨ ਲਈ ਆਖਿਆ। ਉਨ੍ਹਾਂ ਵਧੀਕ ਜ਼ਿਲਾ ਮੈਜਿਸਟ੍ਰੇਟ ਨੂੰ ਸੁਣਵਾਈ ਅਧੀਨ ਵਿਅਕਤੀ ਦੀ ਹੋਈ ਮੰਦਭਾਗੀ ਮੌਤ ਦੇ ਸਾਰੇ ਤੱਥਾਂ ਤੇ ਹਾਲਾਤ ਬਾਰੇ ਜਾਂਚ ਕਰਨ ਲਈ ਆਖਿਆ। ਇਹ ਮੈਜਿਸਟਰੀਅਲ ਜਾਂਚ ਪੋਸਟਮਾਰਟਮ ਤੋਂ ਇਲਾਵਾ ਹੋਵੇਗੀ, ਜੋ ਡਾਕਟਰਾਂ ਦੇ ਇਕ ਉਚ ਪੱਧਰੀ ਬੋਰਡ ਵਲੋਂ ਕੀਤਾ ਜਾਵੇਗਾ। ਨਿਆਇਕ ਕਾਰਵਾਈ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਸੀ.ਆਰ.ਪੀ.ਸੀ. ਅਧੀਨ ਕੀਤੀ ਜਾਵੇਗੀ।


author

Karan Kumar

Content Editor

Related News